ਸਪੋਰਟਸ ਡੈਸਕ— ਕਰਿਸ਼ਮਾਈ ਬੱਲੇਬਾਜ਼ ਏਬੀ ਡਿਵਿਲੀਅਰਸ ਬੱਲੇਬਾਜ਼ੀ ਦੇ ਦੌਰਾਨ ਕਾਫ਼ੀ ਜੋਖ਼ਮ ਉਠਾਉਂਦੇ ਹਨ ਜਿਸ ਨਾਲ ਨਾਕਾਮਯਾਬੀ ਦਾ ਡਰ ਰਹਿੰਦਾ ਹੈ ਤੇ ਇਹੋ ਡਰ ਟੀ-20 ਫ਼ਾਰਮੈਟ ਦੀਆਂ ਵੱਖ-ਵੱਖ ਚੁਣੌਤੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਜ਼ਿਆਦਾ ਇਕਾਗਰ ਹੋਣ ’ਚ ਮਦਦ ਕਰਦਾ ਹੈ। ਲਗਭਗ ਪੰਜ ਮਹੀਨਿਆਂ ’ਚ ਆਪਣਾ ਪਹਿਲਾ ਮੁਕਾਬਲੇਬਾਜ਼ੀ ਮੈਚ ਖੇਡ ਰਹੇ ਡਿਵਿਲੀਅਰਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਪਹਿਲੇ ਮੈਚ ’ਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਖ਼ਿਲਾਫ਼ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਕੇਨ ਵਿਲੀਅਮਸਨ ਨੇ ਚੌਥੀ ਵਾਰ ਸਰ ਰਿਚਰਡਸ ਹੈਡਲੀ ਐਵਾਰਡ ਜਿੱਤਿਆ
ਇਹ ਪੁੱਛੇ ਜਾਣ ’ਤੇ ਕਿ ਸਾਲ ਦਰ ਸਾਲ ਉਹ ਅਜਿਹਾ ਕਰ ਰਹੇ ਹਨ, ਡਿਵਿਲੀਅਰਸ ਨੇ ਕਿਹਾ, ‘‘ਇਹ ਹਮੇਸ਼ਾ ਕਾਫ਼ੀ ਆਨੰਦ ਮਾਣਨ ਵਾਲਾ ਨਹੀਂ ਹੁੰਦਾ। ਮੈਂ ਸਥਿਤੀ ਦੇ ਮੁਤਾਬਕ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਇਹ ਆਮ ਜਿਹੀ ਚੀਜ਼ ਲਗਦੀ ਹੈ। ਪਰ ਤੱਥ ਇਹ ਹੈ ਕਿ ਜਦੋਂ ਤੁਸੀਂ ਮੱਧ ਕ੍ਰਮ ’ਚ ਬੱਲੇਬਾਜ਼ੀ ਕਰਦੇ ਹੋ ਤਾਂ ਹਰ ਵਾਰ ਸਥਿਤੀ ਬਦਲਦੀ ਹੈ।’’ ਦੱਖਣੀ ਅਫ਼ਰੀਕਾ ਦੇ ਇਸ ਦਿੱਗਜ ਬੱਲੇਬਾਜ਼ ਨੇ ਆਰ. ਸੀ. ਬੀ. ‘ਬੋਲਡ ਡਾਇਰੀਜ਼’ ਨੂੰ ਕਿਹਾ ਕਿ ਇਹ ਤਾਲਮੇਲ ਬਿਠਾਉਣ ਤੇ ਇਸ ਦਾ ਪੂਰਾ ਫ਼ਾਇਦਾ ਲੈਣ ਨਾਲ ਜੁੜਿਆ ਹੈ। ਇਹ ਜ਼ਿਆਦਾਤਰ ਕੰਮ ਕਰਦਾ ਹੈ। ਹਾਲਾਂਕਿ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਸ ’ਚ ਅਸਫਲਤਾ ਵੀ ਮਿਲਦੀ ਹੈ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਹੁਣ ‘ਪਲਾਸਟਿਕ ਮੁਕਤ ਸਮੁੰਦਰ’ ਜਾਗਰੂਕਤਾ ਮੁਹਿੰਮ ਨਾਲ ਜੁੜੇ
ਉਨ੍ਹਾਂ ਅੱਗੇ ਕਿਹਾ ਕਿ ਪਰ ਤੁਹਾਨੂੰ ਹਮੇਸ਼ਾ ਪਤਾ ਹੁੰਦਾ ਹੈ ਕਿ ਇਹ ਸੰਭਵ ਹੈ ਕਿ ਤੁਸੀਂ ਅਸਫਲ ਹੋ ਜਾਵੋ। ਅਸਫਲਤਾ ਦ ਡਰ ਮੈਨੂੰ ਹਮੇਸ਼ਾ ਗੇਂਦ ’ਤੇ ਜ਼ਿਆਦਾ ਧਿਆਨ ਕੇਂਦਰਤ ਕਰਨ ਤੇ ਬੇਸਿਕਸ ਬਿਹਤਰ ਕਰਨ ਲਈ ਪ੍ਰੇਰਿਤ ਕਰਦਾ ਹੈ। ਚੰਗੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਹਿਲੀਆਂ 20 ਗੇਂਦਾਂ ’ਤੇ ਚੰਗੀ ਸ਼ੁਰੂਆਤ ਕਰਨਾ ਅਹਿਮ ਹੈ। ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ 37 ਸਾਲਾ ਡਿਵਿਲੀਅਰਸ ਨੇ ਸਵੀਕਾਰ ਕੀਤਾ ਕਿ ਜਦੋਂ ਤੁਸੀਂ ਲੰਬੇ ਸਮੇਂ ਬਾਅਦ ਚੋਟੀ ਦੇ ਪੱਧਰ ਦਾ ਕ੍ਰਿਕਟ ਖੇਡਦੇ ਹੋ ਤਾਂ ਲੈਅ ’ਚ ਵਾਪਸ ਆਉਣ ’ਚ ਸਮਾਂ ਲਗਦਾ ਹੈ। ਡਿਵਿਲੀਅਰਸ ਨੂੰ ਭਰੋਸਾ ਹੈ ਕਿ ਆਰ. ਸੀ. ਬੀ. ਦੀ ਟੀਮ ਬੁੱਧਵਾਰ ਨੂੰ ਇੱਥੇ ਆਈ. ਪੀ. ਐੱਲ. ਮੈਚ ਦੇ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਦੀ ਕਮਜ਼ੋਰੀਆਂ ਦਾ ਫ਼ਾਇਦਾ ਲੈਣ ’ਚ ਸਫਲ ਰਹੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੇਨ ਵਿਲੀਅਮਸਨ ਨੇ ਚੌਥੀ ਵਾਰ ਸਰ ਰਿਚਰਡਸ ਹੈਡਲੀ ਐਵਾਰਡ ਜਿੱਤਿਆ
NEXT STORY