ਨਵੀਂ ਦਿੱਲੀ : 17 ਫਰਵਰੀ 1984 ਨੂੰ ਦੱਖਣੀ ਅਫਰੀਕਾ ਦੇ ਪ੍ਰਿਟੋਰੀਆ ਵਿਚ ਜਨਮੇ ਏ. ਬੀ. ਡਿਵੀਲੀਅਰਸ ਮਾਰਡਨ ਏਰਾ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ। ਕ੍ਰਿਕਟ ਪਿਚ 'ਤੇ ਜਦੋਂ ਏ. ਬੀ. ਡੀ. ਉਤਰਦੇ ਹਨ ਤਾਂ ਕੋਈ ਵੀ ਹੋਵੇ, ਹਰ ਦੇਸ਼ ਦੇ ਪ੍ਰਸ਼ੰਸਕ ਉਸ ਲਈ ਤਾੜੀਆਂ ਵਜਾਉਂਦੇ ਹਨ। ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈ ਚੁੱਕੇ ਡਿਵੀਲੀਅਰਸ ਨੇ ਇਹ ਨਾਂ ਆਪਣੀ ਸਖਤ ਮਿਹਨਤ ਨਾਲ ਕਮਾਇਆ ਹੈ। 14 ਸਾਲ ਦੇ ਲੰਬੇ ਕਰੀਅਰ ਵਿਚ ਏ. ਬੀ. ਡੀ. ਨਾ ਕਿਸੇ ਵਿਵਾਦ ਵਿਚ ਉਲਝੇ ਅਤੇ ਨਾ ਹੀ ਕਿਸੇ ਕ੍ਰਿਕਟਰ ਨਾਲ ਭਿੜੇ। ਇਸ ਤੋਂ ਇਲਾਵਾ ਉਸ ਦਾ ਬੱਲੇਬਾਜ਼ੀ ਦਾ ਸਟਾਈਲ ਉਸ ਨੂੰ ਦੁਨੀਆ 'ਚੋਂ ਸਭ ਤੋਂ ਵੱਖ ਬਣਾਉਂਦਾ ਹੈ।

2004 'ਚ ਕੀਤਾ ਸੀ ਡੈਬਿਊ
ਦੱਖਣੀ ਅਫਰੀਕਾ ਦੇ ਸੱਜੇ ਹੱਥ ਦੇ ਬੱਲੇਬਾਜ਼ ਏ. ਬੀ. ਡੀ. ਸਾਲ 2004 ਵਿਚ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿਚ ਪੈਰ ਰੱਖਿਆ ਸੀ। ਇਸ ਤੋਂ ਠੀਕ ਇਕ ਸਾਲ ਬਾਅਦ 2005 ਵਿਚ ਉਹ ਵਨ ਡੇ ਕ੍ਰਿਕਟ ਵਿਚ ਆਏ। ਵਨ ਡੇ ਵਿਚ ਏ. ਬੀ. ਡੀ. ਦੇ ਨਾਂ 228 ਮੈਚਾਂ ਵਿਚ 9577 ਦੌੜਾਂ ਦਰਜ ਹਨ। ਇਸ ਦੌਰਾਨ ਉਸ ਦੀ ਔਸਤ 53.50 ਦਾ ਰਿਹਾ। ਵਨ ਡੇ ਕ੍ਰਿਕਟ ਵਿਚ ਏ. ਬੀ. ਡੀ. ਨੇ 25 ਸੈਂਕੜੇ ਅਤੇ 53 ਅਰਧ ਸੈਂਕੜੇ ਲਾਏ ਹਨ। ਟੈਸਟ ਦੀ ਗੱਲ ਕਰੀਏ ਤਾਂ ਡਿਵੀਲੀਅਰਸ ਦੇ ਨਾਂ 114 ਮੈਚਾਂ ਵਿਚ 50.66 ਦੀ ਔਸਤ ਨਾਲ 8765 ਦੌੜਾਂ ਦਰਜ ਹਨ।

ਸਭ ਤੋਂ ਤੇਜ਼ 50, 100 ਤੇ 150 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਏ. ਬੀ. ਦੇ ਨਾਂ ਵਨ ਡੇ ਮੈਚਾਂ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ, ਸੈਂਕੜਾ ਅਤੇ 150 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਉਸ ਨੇ ਵਿੰਡੀਜ਼ ਖਿਲਾਫ ਸਾਲ 2015 ਵਿਚ ਹੋਏ ਇਕ ਮੈਚ ਦੌਰਾਨ 16 ਗੇਂਦਾਂ ਵਿਚ ਅਰਧ ਸੈਂਕੜਾ, 31 ਗੇਂਦਾਂ ਵਿਚ ਸੈਂਕੜਾ ਅਤੇ 64 ਗੇਂਦਾਂ ਵਿਚ 150 ਦੌੜਾਂ ਦੀ ਸਭ ਤੋਂ ਤੇਜ਼ ਪਾਰੀ ਖੇਡੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਡਿਵੀਲੀਅਰਸ ਨੂੰ 50 ਦੌੜਾਂ ਬਣਾਉਣ ਲਈ 19 ਮਿੰਟ ਲੱਗੇ ਸੀ। ਉੱਥੇ ਹੀ ਸੈਂਕੜਾ ਲਾਉਣ 'ਚ ਉਸ ਨੂੰ 40 ਮਿੰਟ ਦਾ ਸਮਾਂ ਲੱਗਾ। ਇਸ ਪਾਰੀ ਵਿਚ ਉਸ ਨੇ 16 ਛੱਕੇ ਲਾਏ। ਵਨ ਡੇ ਪਾਰੀ ਵਿਚ ਕਿਸੇ ਬੱਲੇਬਾਜ਼ ਵੱਲੋਂ ਲਾਏ ਸਭ ਤੋਂ ਵੱਧ ਛੱਕੇ ਹਨ।
ਜਦੋਂ ਗੋਲਫ ਦੇ ਮੈਦਾਨ 'ਤੇ ਲਾਇਆ ਛੱਕਾ
ਏ. ਬੀ. ਡੀ. ਨੂੰ ਜੇਕਰ ਕ੍ਰਿਕਟ ਤੋਂ ਇਲਾਵਾ ਕੋਈ ਦੂਜਾ ਖੇਡ ਪਸੰਦ ਹੈ ਤਾਂ ਉਹ ਗੋਲਫ ਹੈ। ਹਾਲਾਂਕਿ ਇਸ ਵਿਚ ਉਹ ਨੈਸ਼ਨਲ ਚੈਂਪੀਅਨ ਨਹੀਂ ਹੈ ਸਗੋਂ ਸਿਰਫ ਉਹ ਆਪਣੇ ਸ਼ੌਂਕ ਦੇ ਤੌਰ 'ਤੇ ਖੇਡਦੇ ਹਨ। ਇਕ ਵਾਰ ਏ. ਬੀ. ਨੇ ਗੋਲਫ ਖੇਡਦਿਆਂ ਛੱਕਾ ਲਾ ਦਿੱਤਾ ਸੀ। ਇਸਦਾ ਵੀਡੀਓ ਏ. ਬੀ. ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਸੀ ਨਾਲ ਹੀ ਕੈਪਸ਼ਨ ਵਿਚ ਲਿਖਿਆ ਕਿ ਗੋਲਫ ਖੇਡਦਿਆਂ ਜਦੋਂ ਪੰਚ ਕਟ ਲਾਇਆ ਤਾਂ ਅਜਿਹੀ ਫੀਲਿੰਗ ਆਈ ਕਿ ਕਵਰ ਦੇ ਉਪਰੋਂ ਛੱਕਾ ਲਾ ਦਿੱਤਾ।

ਕਈ ਨਾਂਵਾਂ ਨਾਲ ਜਾਣੇ ਜਾਂਦੇ ਹਨ ਡਿਵੀਲੀਅਰਸ
ਡਿਵੀਲੀਅਰਸ ਦੇ ਸਾਥੀ ਅਤੇ ਉਸ ਦੇ ਪ੍ਰਸ਼ੰਸਕ ਉਸ ਨੂੰ ਏ. ਬੀ., ਏ. ਬੀ. ਡੀ., ਮਿਸਟਰ 360 ਅਤੇ ਸੁਪਰਮੈਨ ਦੇ ਨਾਂ ਤੋਂ ਬੁਲਾਉਂਦੇ ਹਨ। ਇਹ ਸਾਰੇ ਨਾਂ ਸਭ ਤੋਂ ਵੱਧ ਆਈ. ਪੀ. ਐੱਲ. ਦੇ ਸਮੇਂ ਬੰਗਲੌਰ ਰਾਇਲਸ ਚੈਲੰਜਰਸ ਦੇ ਪ੍ਰਸ਼ੰਸਕਾਂ ਵੱਲੋਂ ਸੁਣਨ ਨੂੰ ਮਿਲਦੇ ਹਨ।
ਸੋਲੰਕੀ ਤੇ ਤੰਵਰ ਸਟ੍ਰੈਂਡਜਾ ਮੈਮੋਰੀਅਲ ਦੇ ਕੁਆਰਟਰ ਫਾਈਨਲ 'ਚ
NEXT STORY