ਨਵੀਂ ਦਿੱਲੀ : ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਵਿਸ਼ਵ ਕੱਪ ਵਿਚ ਸ਼ਨੀਵਾਰ ਨੂੰ 10 ਮੀਟਰ ਪਿਸਟਲ ਮੁਕੱਬਲੇ ਵਿਚ ਸੋਨ ਤਮਗਾ ਜਿੱਤਣ ਦੇ ਨਾਲ ਭਾਰਤ ਲਈ 5ਵਾਂ ਓਲੰਪਿਕ ਕੋਟਾ ਹਾਸਲ ਕੀਤਾ। ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ ਵਿਸ਼ਵ ਕੱਪ ਦੇ ਫਾਈਨਲ ਵਿਚ ਪਹਿਲੀ ਭਾਰਤ ਦੀ ਅਗਵਾਈ ਕਰ ਰਹੇ ਵਰਮਾ 242.7 ਦੇ ਸਕੋਰ ਦੇ ਨਾਲ ਚੋਟੀ 'ਤੇ ਰਹੇ। 8 ਖਿਡਾਰੀਆਂ ਦੇ ਫਾਈਨਲ ਵਿਚ ਰੂਸ ਦੇ ਆਰਤੇਮ ਚੇਰਨੋਉਸੋਵ ਨੂੰ 240.4 ਅੰਕ ਦੇ ਨਾਲ ਚਾਂਦੀ ਤਮਗਾ ਮਿਲਿਆ ਜਦਕਿ ਕੋਰੀਆ ਦੇ ਸੇਯੁਨੰਗਵੂ ਹਾਨ ਨੂੰ 220.0 ਅੰਕ ਦੇ ਨਾਲ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਇਸ ਤੋਂ ਪਹਿਲਾਂ ਅੰਜੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ (10 ਮੀਟਰ ਏਅਰ ਰਾਈਫਲ ਮਹਿਲਾ), ਸੌਰਭ ਚੌਧਰੀ (10 ਮੀਟਰ ਏਅਰ ਪਿਸਟਲ ਪੁਰਸ਼) ਅਤੇ ਰਾਜਸਥਾਨ ਦੇ 17 ਸਾਲਾ ਨੌਜਵਾਨ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਨੇ 2020 ਟੋਕਿਓ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ। ਵਰਮਾ ਨੇ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਹੋਏ ਵਿਸ਼ਵ ਕੱਪ ਵਿਚ ਡੈਬਿਯੂ ਕੀਤਾ ਸੀ ਪਰ ਉਹ ਘਰੇਲੂ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਕੁਆਲੀਫਾਈ ਨਹੀਂ ਕਰ ਸਕੇ ਸੀ। ਸ਼ਨੀਵਾਰ ਨੂੰ ਮੁਕਾਬਲੇ ਵਿਚ ਉਹ ਫਾਈਨਲ ਵਿਚ ਪਹੁੰਚਣ ਵਾਲੇ ਇਕਲੌਤੇ ਭਾਰਤੀ ਰਹੇ। ਇਸ ਮੁਕਾਬਲੇ ਵਿਚ ਸ਼ਜਹਰ ਰਿਜਵੀ 32ਵੇਂ ਅਤੇ ਅਰਜੁਨ ਸਿੰਘ 54ਵੇਂ ਸਥਾਨ 'ਤੇ ਰਹੇ।
ਭਾਰਤ ਵੱਲੋਂ ਵਿਸ਼ਵ ਕੱਪ ਖੇਡ ਚੁੱਕਾ ਇਹ ਕ੍ਰਿਕਟਰ ਹੁਣ ਕਰ ਰਿਹੈ ਅਮਰੀਕੀ ਟੀਮ ਦੀ ਕਪਤਾਨੀ
NEXT STORY