ਟੋਕੀਓ– ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਸ਼ੁਰੂ ’ਚ ਪਿਛੜਨ ਦੇ ਬਾਅਦ ਚੰਗੀ ਵਾਪਸੀ ਕਰਦੇ ਹੋਏ ਟੋਕੀਓ ਓਲੰਪਿਕ ’ਚ ਸੋਮਵਾਰ ਨੂੰ ਇੱਥੇ ਨਿੱਜੀ ਮੁਕਾਬਲੇ ਦੇ ਦੂਜੇ ਦੌਰ ’ਚ ਪੁਰਤਗਾਲ ਦੇ ਟੀਆਗੋ ਓਪੋਲੋਨੀਆ ਨੂੰ 4-2 ਨਲ ਹਰਾਇਆ। ਸ਼ਰਤ ਕਮਲ ਨੇ 49 ਮਿੰਟ ਤਕ ਚਲੇ ਮੁਕਾਬਲੇ ’ਚ 2-11, 11-8, 11-5, 9-11, 11-6, 11-9 ਨਾਲ ਜਿੱਤ ਦਰਜ ਕੀਤੀ।ਭਾਰਤੀ ਖਿਡਾਰੀ ਨੂੰ ਤੀਜੇ ਦੌਰ ’ਚ ਚੀਨ ਦੇ ਮਾ ਲਂਗ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ।
ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਦੀ ਜਿੱਤ ਨਾਲ ਦਮਦਾਰ ਸ਼ੁਰੂਆਤ, ਹੁਣ ਮੁਕਾਬਲਾ ਕੋਰੀਆ ਨਾਲ
NEXT STORY