ਐਂਟਰਟੇਨਮੈਂਟ ਡੈਸਕ - ਵਿਰਾਟ ਕੋਹਲੀ ਦੀ ਸ਼ਾਨਦਾਰ ਫਿਟਨੈੱਸ ਅਤੇ ਨਿਰੰਤਰਤਾ ਕ੍ਰਿਕਟ ਵਿਚ ਉਨ੍ਹਾਂ ਦੀ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਟੀਮ ਇੰਡੀਆ ਦਾ ਇਹ ਸਟਾਰ ਖਿਡਾਰੀ ਫਿਲਹਾਲ ਆਸਟ੍ਰੇਲੀਆ ਦੌਰੇ 'ਤੇ ਹੈ। ਕੋਹਲੀ ਨੇ ਹਾਲ ਹੀ 'ਚ ਆਸਟ੍ਰੇਲੀਆ ਖ਼ਿਲਾਫ਼ 5 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣਾ 81ਵਾਂ ਸੈਂਕੜਾ ਲਗਾਇਆ। 36 ਸਾਲ ਦੀ ਉਮਰ 'ਚ ਵੀ ਵਿਰਾਟ ਫਿਟਨੈੱਸ ਦੇ ਮਾਮਲੇ ਵਿਚ ਚੋਟੀ 'ਤੇ ਹਨ। ਉਹ ਇਸ ਨੂੰ ਲਗਾਤਾਰ ਮੇਨਟੇਨ ਕਰ ਰਹੇ ਹਨ। ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹਨ ਕਿ ਕੋਹਲੀ ਦੀ ਫਿਟਨੈੱਸ ਦਾ ਰਾਜ਼ ਕੀ ਹੈ? ਵਿਰਾਟ ਖ਼ੁਦ ਨੂੰ ਇੰਨਾ ਫਿੱਟ ਕਿਵੇਂ ਰੱਖਦੇ ਹਨ? ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੋਹਲੀ ਦਾ ਇਹ ਰਾਜ਼ ਖੋਲ੍ਹ ਦਿੱਤਾ ਹੈ।
ਅਨੁਸ਼ਕਾ ਨੇ ਖੋਲ੍ਹੇ ਰਾਜ਼
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਡੀਲੇਡ ‘ਚ ਖੇਡੇ ਜਾਣ ਵਾਲੇ ਡੇ-ਨਾਈਟ ਟੈਸਟ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਨੁਸ਼ਕਾ ਸ਼ਰਮਾ ਆਪਣੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਸਿਹਤ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਪ੍ਰਤੀ ਅਟੁੱਟ ਲਗਾਅ ਬਾਰੇ ਦੱਸ ਰਹੀ ਹੈ। ਅਨੁਸ਼ਕਾ ਕਹਿੰਦੀ ਹੈ, ‘ਮੈਨੂੰ ਲੱਗਦਾ ਹੈ ਕਿ ਸਾਡੀ ਇੰਡਸਟਰੀ ‘ਚ ਵੀ ਅਜਿਹਾ ਹੋਣਾ ਸ਼ੁਰੂ ਹੋ ਗਿਆ ਹੈ।’ ਉਸ ਦਾ ਕਹਿਣਾ ਹੈ ਕਿ ਹੁਣ ਫ਼ਿਲਮ ਇੰਡਸਟਰੀ ‘ਚ ਵੀ ਅਭਿਨੇਤਾ ਅਤੇ ਅਭਿਨੇਤਰੀਆਂ ਇਸ ਪ੍ਰਤੀ ਕਾਫ਼ੀ ਸੁਚੇਤ ਹੋ ਗਈਆਂ ਹਨ। ਇਸ ਦੌਰਾਨ ਅਨੁਸ਼ਕਾ ਨੇ ਵਿਰਾਟ ਦੀ ਰੋਜ਼ਾਨਾ ਦੀ ਰੁਟੀਨ ਬਾਰੇ ਦੱਸਿਆ, ਜਿਸ ਨੇ ਕੋਹਲੀ ਨੂੰ ਲਗਾਤਾਰ ਟਾਪ ‘ਤੇ ਬਣੇ ਰਹਿਣ ‘ਚ ਮਦਦ ਕੀਤੀ।
ਅਨੁਸ਼ਕਾ ਸ਼ਰਮਾ ਨੇ ਕਿਹਾ, ‘ਉਹ ਹਰ ਰੋਜ਼ ਸਵੇਰੇ ਉੱਠ ਕੇ ਕਾਰਡੀਓ ਜਾਂ HIIT ਕਰਦੇ ਹਨ। ਉਹ ਮੇਰੇ ਨਾਲ ਕ੍ਰਿਕਟ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦੀ ਖੁਰਾਕ ਸ਼ੁੱਧ ਹੈ। ਉਹ ਕੋਈ ਜੰਕ ਫੂਡ ਜਾਂ ਮਿੱਠਾ ਪੀਣ ਵਾਲਾ ਪਦਾਰਥ ਨਹੀਂ ਲੈਂਦੇ। ਕੀ ਤੁਸੀਂ ਵਿਸ਼ਵਾਸ ਕਰੋਗੇ, ਉਨ੍ਹਾਂ ਨੇ ਲਗਭਗ 10 ਸਾਲਾਂ ਤੋਂ ਬਟਰ ਚਿਕਨ ਨਹੀਂ ਖਾਧਾ ਹੈ। ਉਹ ਆਪਣੀ ਨੀਂਦ ਨਾਲ ਸਮਝੌਤਾ ਨਹੀਂ ਕਰਦੇ। ਆਰਾਮ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਪੂਰੇ ਆਰਾਮ ਦੀ ਲੋੜ ਹੁੰਦੀ ਹੈ। ਉਹ ਹਮੇਸ਼ਾ ਕਹਿੰਦੇ ਹਨ ਕਿ ਇਹ ਉਹ ਚੀਜ਼ ਹੈ, ਜਿਸ ‘ਤੇ ਤੁਹਾਡਾ ਕੰਟਰੋਲ ਹੈ।’
‘ਵਿਰਾਟ ਦੀ ਫਿਟਨੈੱਸ ਦੂਜਿਆਂ ਲਈ ਪ੍ਰੇਰਨਾ’
ਅਨੁਸ਼ਕਾ ਅਨੁਸਾਰ, ‘ਵਿਰਾਟ ਦੀ ਆਪਣੀ ਜੀਵਨਸ਼ੈਲੀ ਦੇ ਹਰ ਪਹਿਲੂ ਪ੍ਰਤੀ ਵਚਨਬੱਧਤਾ ਉਸ ਨੂੰ ਨਾ ਸਿਰਫ਼ ਇੱਕ ਵਿਸ਼ਵ ਪੱਧਰੀ ਐਥਲੀਟ ਬਣਾਉਂਦੀ ਹੈ, ਸਗੋਂ ਆਪਣੇ ਆਲੇ-ਦੁਆਲੇ ਦੇ ਹਰ ਇੱਕ ਲਈ ਪ੍ਰੇਰਨਾ ਵੀ ਬਣਾਉਂਦੀ ਹੈ।’ ਵਿਰਾਟ ਕੋਹਲੀ ਨੇ ਪਰਥ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਸੈਂਕੜਾ ਲਗਾਇਆ। ਉਹ ਸ਼ੁੱਕਰਵਾਰ ਤੋਂ ਐਡੀਲੇਡ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ‘ਚ ਸੈਂਕੜਾ ਲਗਾ ਕੇ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਣਾ ਚਾਹੁਣਗੇ। ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ 9 ਸੈਂਕੜੇ ਲਗਾਏ ਹਨ। ਕੋਹਲੀ ਦੀ ਫਿਟਨੈੱਸ ਅਤੇ ਫਾਰਮ ਭਾਰਤ ਨੂੰ ਡਬਲਯੂਟੀਸੀ ਫਾਈਨਲ ‘ਚ ਲਿਜਾਣ ‘ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ਦੇ ਅਭਿਸ਼ੇਕ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਲਾਇਆ ਸਭ ਤੋਂ ਤੇਜ਼ ਸੈਂਕੜਾ
NEXT STORY