ਸਪੋਰਟਸ ਡੈਸਕ : ਦੁਨੀਆ ਦੇ ਕਈ ਸਰਵਸ੍ਰੇਸ਼ਠ ਐਥਲੀਟਾਂ ਦਾ ਕਹਿਣਾ ਹੈ ਕਿ ਵਧੀਆ ਨੀਂਦ ਤੁਹਾਨੂੰ ਚੰਗੇ ਪ੍ਰਦਰਸ਼ਨ ਦੀ ਗਾਰੰਟੀ ਦਿੰਦੀ ਹੈ। ਟੈਨਿਸ ਸਟਾਰ ਸੇਰੇਨਾ ਵਿਲੀਅਮਸ ਹਰ ਰਾਤ 8 ਘੰਟੇ ਦੀ ਨੀਂਦ ਲੈਂਦੀ ਹੈ ਜਦਕਿ ਐੱਨ. ਬੀ. ਏ. ਸਟਾਰ ਲੇਬ੍ਰੋਨ ਜੇਮਸ ਪ੍ਰਤੀ ਰਾਤ 8 ਤੋਂ 10 ਘੰਟੇ ਦਾ ਟੀਚਾ ਲੈ ਕੇ ਸੌਂਦਾ ਹੈ। ਐੱਨ. ਐੱਫ. ਐੱਲ. ਸਟਾਰ ਟਾਮ ਬ੍ਰੈਡੀ ਵੀ 9 ਘੰਟੇ ਬਿਸਤਰ ’ਚ ਰਹਿਣਾ ਪਸੰਦ ਕਰਦਾ ਹੈ। ਅਸਲ ’ਚ ਨੀਂਦ ਸਾਡੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਹੋਣ ਅਤੇ ਉਨ੍ਹਾਂ ਦੇ ਵਧਣ-ਫੁਲਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਖੇਡ ਦੌਰਾਨ ਸਾਨੂੰ ਤੁਰੰਤ ਫੈਸਲੇ ਲੈਣ ਤੇ ਪ੍ਰਤੀਕਿਰਿਆ ਨੂੰ ਤੈਅ ਕਰਨ ’ਚ ਮਦਦ ਕਰਦੀ ਹੈ। ਸ਼ੌਕੀਆ ਜਿਮ ਜਾਣ ਵਾਲੇ ਵੀ ਹਰ ਰਾਤ ਲੋੜੀਂਦੀ ਤੇ ਚੰਗੀ ਨੀਂਦ ਲੈ ਕੇ ਕਸਰਤ ਦੇ ਲਾਭਾਂ ਨੂੰ ਵਧਾ ਸਕਦੇ ਹਨ। ਇੱਥੇ ਕੁਝ ਅਜਿਹੇ ਤਰੀਕੇ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਨੀਂਦ ਤੁਹਾਨੂੰ ਫਿਟਨੈੱਸ ਹਾਸਲ ਵਿਚ ਲਾਭ ਪਹੁੰਚਾਉਂਦੀ ਹੈ।–
1.ਐਰੋਬਿਕ ਫਿਟਨੈੱਸ-
ਕਸਰਤ ਐਰੋਬਿਕ ਸਮਰੱਥਾ ’ਚ ਸੁਧਾਰ ਕਰਦੀ ਹੈ। ਇਸ ਨਾਲ ਭਾਰੀ ਭਾਰ ਲੈ ਕੇ ਤੇਜ਼ੀ ਨਾਲ ਦੌੜਨਾ ਸੰਭਵ ਹੁੰਦਾ ਹੈ। ਤੁਹਾਡੇ ਸਰੀਰ ਨੂੰ ਘੱਟ ਆਕਸੀਜਨ ਦੀ ਲੋੜ ਹੁੰਦੀ ਹੈ। ਮਾਈਟੋਕਾਂਡ੍ਰੀਆ ਦੇ ਕਾਰਨ ਸਰੀਰ ’ਚ ਕਸਰਤ ਦੌਰਾਨ ਲੋੜੀਂਦੀ ਊਰਜਾ ਰਹਿੰਦੀ ਹੈ। ਖੋਜ ਤੋਂ ਪਤਾ ਲੱਗਦਾ ਹੈ ਕਿ ਖਰਾਬ ਨੀਂਦ (ਸਿਰਫ 4 ਘੰਟੇ) ਸਿਹਤਮੰਦ ਮੁਕਾਬਲੇਬਾਜ਼ਾਂ ’ਚ ਮਾਈਟੋਕਾਂਡ੍ਰੀਆ ਦੇ ਕੰਮ ਨੂੰ ਘਟਾ ਸਕਦੀ ਹੈ।
2. ਮਾਸਪੇਸ਼ੀਆਂ ਦੀ ਵਿਧੀ
ਖੋਜ ਤੋਂ ਪਤਾ ਲੱਗਦਾ ਹੈ ਕਿ ਪੂਰੀ ਨੀਂਦ ਨਾ ਹੋਣ ਨਾਲ ਸਰੀਰ ’ਚ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਪ੍ਰੋਟੀਨ ਨਿਕਲਣ ’ਚ ਅੜਿੱਕਾ ਪੈਦਾ ਹੁੰਦਾ ਹੈ। ਜੇਕਰ ਤੁਸੀਂ ਲੋੜੀਂਦੀ ਨੀਂਦ ਲੈਂਦੇ ਹੋ ਤਾਂ ਇਸ ਨਾਲ ਮਾਸਪੇਸ਼ੀਆਂ ’ਚ ਵਾਧਾ ਹੁੰਦਾ ਹੈ ਤੇ ਇਹ ਮਜ਼ਬੂਤ ਹੁੰਦੀਆਂ ਹਨ।
3. ਚੰਗੇ ਹਾਰਮੋਨ ਮਿਲਦੇ ਹਨ
ਲੋੜੀਂਦੀ ਨੀਂਦ ਲੈਣ ਨਾਲ ਦੋ ਅਨਾਬੋਲਿਕ ਹਾਰਮੋਨ-ਟੇਸਟੋਸਟੇਰੋਨ ਤੇ ਗ੍ਰੋਥ ਹਾਰਮੋਨ ਬਣਦੇ ਹਨ ਜਿਹੜੇ ਸਿਹਤਮੰਦ ਸਰੀਰ ਲਈ ਜ਼ਰੂਰੀ ਹੁੰਦੇ ਹਨ। ਇਨ੍ਹਾਂ ਹਾਰਮੋਨਾਂ ਦੀਆਂ ਸਰੀਰ ’ਚ ਕਈ ਭੂਮਿਕਾਵਾਂ ਹੁੰਦੀਆਂ ਹਨ ਤੇ ਇਹ ਸਰੀਰ ਦੇ ਬਿਹਤਰ ਸੰਰਚਨਾ (ਘੱਟ ਸਰੀਰ ਦੀ ਚਰਬੀ ਅਤੇ ਉੱਚ ਮਾਸਪੇਸ਼ੀ ਪੁੰਜ) ਨਾਲ ਜੁੜੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਲੋੜੀਂਦੀ ਨੀਂਦ ਨਾ ਲੈਣਾ ਇੰਸੁਲਿਨ ਦੀ ਪ੍ਰਭਾਵਸ਼ੀਲਤਾ ਨੂੰ ਘੱਟ ਕਰ ਦਿੰਦੀ ਹੈ।
4. ਚੰਗੀ ਨੀਂਦ ਕਿਵੇਂ ਲਈਏ
ਚੰਗੀ ਨੀਂਦ ਦੇ ਕੁਝ ਤਰੀਕੇ ਹਨ-ਜਿਵੇਂ ਕੋਈ ਕਿਤਾਬ ਪੜ੍ਹੋ ਜਾਂ ਸੁਕੂਨ ਦੇਣ ਵਾਲਾ ਸੰਗੀਤ ਸੁਣੇ। ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਣਾ ਫਾਇਦੇਮੰਦ ਹੋ ਸਕਦਾ ਹੈ। ਇਹ ਤੁਹਾਡੇ ਸਰੀਰ ਦੇ ਤਾਪਮਾਨ ’ਚ ਗਿਰਾਵਟ ਲਿਆਉਂਦਾ ਹੈ ਜਿਹੜਾ ਤੁਹਾਨੂੰ ਜਲਦੀ ਸੌ ਜਾਣ ’ਚ ਮਦਦ ਕਰਦਾ ਹੈ। ਹੋ ਸਕੇ ਤਾਂ ਲਾਈਟ ਬੰਦ ਰੱਖੋ। ਕਮਰੇ ਨੂੰ ਲੋੜ ਅਨੁਸਾਰ ਠੰਡਾ ਰੱਖੋ। ਬਹੁਤ ਵਧੇਰੇ ਗਰਮ ਜਾਂ ਬਹੁਤ ਠੰਡਾ ਵਾਤਾਵਰਣ ਨੀਂਦ ਦੀ ਗੁਣਵਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।
35ਵੀਆਂ ਆਸਟ੍ਰੇਲੀਆਈ 'ਸਿੱਖ ਖੇਡਾਂ' 7 ਅਪ੍ਰੈਲ ਤੋਂ, ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ
NEXT STORY