ਵੇਸਟ ਲਿਨ (ਅਮਰੀਕਾ)- ਯੂਰਪ ਵਿਚ ਖੇਡਣ ਤੋਂ ਬਾਅਦ ਅਮਰੀਕਾ ਵਾਪਸੀ ਕਰਨ ਵਾਲੀ ਭਾਰਤੀ ਗੋਲਫਰ ਅਦਿਤੀ ਅਸ਼ੋਕ ਦੀ ਕੈਮਬਿਆ ਪੋਰਟਲੈਂਡ ਗੋਲਫ ਚੈਂਪੀਅਨਸ਼ਿਪ ਵਿਚ ਚੰਗੀ ਸ਼ੁਰੂਆਤ ਨਹੀਂ ਰਹੀ ਤੇ ਉਸ ਨੇ ਪਹਿਲੇ ਦੌਰ ਵਿਚ ਪੰਜ ਓਵਰ 77 ਦਾ ਨਿਰਾਸ਼ਾਜਨਕ ਸਕੋਰ ਬਣਾਇਆ। ਅਦਿਤ ਨੂੰ ਕੱਟ ਵਿਚ ਜਗ੍ਹਾ ਬਣਾਉਣ ਲਈ ਦੂਜੇ ਦੌਰ ਵਿਚ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਉਸ ਨੇ ਦੋ ਬੋਗੀਆਂ ਤੇ 2 ਡਬਲ ਬੋਗੀਆਂ ਕੀਤੀਆਂ ਤੇ ਇਸ ਵਿਚਾਲੇ ਸਿਰਫ ਬਰਡੀ ਬਣਾ ਸਕੀ।
ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ
ਪਹਿਲੇ ਦੌਰ ਤੋਂ ਬਾਅਦ ਤਿੰਨ ਖਿਡਾਰਨਾਂ ਕਾਰਲੋਟਾ ਸਿੰਗਾੜਾ, ਪਜਾਰੀ ਅਨਾਰੂਕਰਣਾ ਤੇ ਜੇਮਾ ਡ੍ਰਾਈਬਰਗ ਚਾਰ ਅੰਡਰ 68 ਦੇ ਸਕੋਰ ਨਾਲ ਸਾਂਝੀ ਬੜ੍ਹਤ 'ਤੇ ਹਨ। ਛੇ ਖਿਡਾਰਨਾਂ ਤਿੰਨ ਅੰਡਰ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹਨ। ਆਇਰਲੈਂਡ ਦੇ ਨਿਏਲ ਕੀਰਨੇ ਨੇ ਆਖਰੀ ਚਾਰ ਹੋਲ ਵਿਚ ਤਿੰਨ ਬਰਡੀਆਂ ਬਣਾ ਕੇ ਇਕ ਸ਼ਾਟ ਦੀ ਬੜ੍ਹਤ ਹਾਸਲ ਕੀਤੀ। ਉਸ ਨੇ ਸੱਤ ਅੰਡਰ 65 ਦਾ ਸਕੋਰ ਬਣਾਇਆ।
ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਾਰਵੇ ਕਲਾਸਿਕ ਸ਼ਤਰੰਜ ਟੂਰਨਾਮੈਂਟ 'ਚ ਕਾਰਲਸਨ ਖਿਤਾਬ ਦੇ ਨੇੜੇ
NEXT STORY