ਸਿਲਵੇਨੀਆ (ਅਮਰੀਕਾ)- ਟੋਕੀਓ ਓਲੰਪਿਕ ਖੇਡਾਂ ਦੀ ਟਿਕਟ ਹਾਸਲ ਕਰ ਚੁੱਕੀ ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਮੈਰਾਥਨ ਐੱਲ. ਪੀ. ਜੀ. ਏ. ਕਲਾਸਿਕ ਦੇ ਸ਼ੁਰੂਆਤੀ ਦੌਰ ਵਿਚ 'ਪਾਰ 71' ਦਾ ਸਕੋਰ ਕੀਤਾ, ਜਿਸ ਨਾਲ ਉਹ ਸਾਂਝੇ ਤੌਰ 'ਤੇ 65ਵੇਂ ਸਥਾਨ 'ਤੇ ਹੈ। ਸ਼ੁਰੂਆਤੀ ਦੌਰ ਵਿਚ ਦੋ ਬਰਡੀਆਂ ਅਤੇ ਦੋ ਬੋਗੀਆਂ ਲਾਉਣ ਵਾਲੀ ਅਦਿਤੀ ਨੂੰ ਕੱਟ ਹਾਸਲ ਕਰਨ ਲਈ ਦੂਜੇ ਦੌਰ ਵਿਚ ਬਿਹਤਰ ਪ੍ਰਦਸ਼ਨ ਕਰਨਾ ਪਵੇਗਾ। ਜਾਪਾਨ ਦੀ ਨਾਸਾ ਹਾਤੌਰਾ 10 ਅੰਡਰ 61 ਦੇ ਸ਼ਾਨਦਾਰ ਕਾਰਡ ਦੇ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਹੈ। ਉਸ ਨੇ ਇਸ ਦੌਰਾਨ ਲਗਾਤਾਰ ਛੇ ਬਰਡੀਆਂ ਲਾਈਆਂ ਅਤੇ ਉਹ ਦੂਜੇ ਸਥਾਨ 'ਤੇ ਕਾਬਜ਼ ਗੋਲਫਰ ਤੋਂ ਚਾਰ ਸ਼ਾਟਾਂ ਅੱਗੇ ਹੈ।
ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਪਾ ਫਾਈਨਲ : ਨੇਮਾਰ ਦੀ ਬ੍ਰਾਜ਼ੀਲ ਦਾ ਸਾਹਮਣਾ ਮੇਸੀ ਦੀ ਅਰਜਨਟੀਨਾ ਨਾਲ
NEXT STORY