ਨਵੀਂ ਦਿੱਲੀ, (ਬਿਊਰੋ)— WWE ਰੈਸਲਰ ਅੰਡਰਟੇਕਰ ਇਨ੍ਹਾਂ ਦਿਨਾਂ 'ਚ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਫਸ ਗਏ ਹਨ। ਉਨ੍ਹਾਂ ਨੂੰ ਲੈ ਕੇ ਅਮਰੀਕੀ ਐਡਲਟ ਸਟਾਰ ਜੇਨਾ ਜੇਮਸਨ ਨੇ ਇਕ ਵੱਡਾ ਖੁਲ੍ਹਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਡਰਟੇਕਰ ਨੇ ਉਨ੍ਹਾਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ।
ਚੰਗੇ ਦੋਸਤ ਬਣ ਗਏ ਸਨ ਅੰਡਰਟੇਕਰ
ਇਸ ਗੱਲ ਦੀ ਜਾਣਕਾਰੀ ਜੇਨਾ ਜੇਮਸਨ ਨੇ ਆਟੋਬਾਇਓਗ੍ਰਾਫੀ 'ਹਾਊ ਟੂ ਮੇਕ ਲਵ ਲਾਈਕ ਏ ਪੋਰਨ ਸਟਾਰ' 'ਚ ਖੁਲ੍ਹਾਸਾ ਕਰਦੇ ਹੋਏ ਲਿਖਿਆ ਕਿ 16 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੁਲਾਕਾਤ ਇਸ ਡਬਲਯੂ.ਡਬਲਯੂ.ਈ. ਸਟਾਰ ਨਾਲ ਹੋਈ ਸੀ, ਉਸ ਸਮੇਂ ਉਹ ਇਕ ਟੈਟੂ ਪਾਰਲਰ 'ਚ ਨੌਕਰੀ ਕਰਦੀ ਸੀ। ਇਸ ਦੌਰਾਨ ਅੰਡਰਟੇਕਰ ਉੱਥੇ ਆਇਆ ਕਰਦੇ ਸਨ ਅਤੇ ਜੇਮਸਨ ਨੇ ਕਿਹਾ-ਜਦੋਂ ਵੀ ਮੈਂ ਨੌਕਰੀ 'ਤੇ ਜਾਂਦੀ ਸੀ, ਅੰਡਰਟੇਕਰ ਵੀ ਉੱਥੇ ਟੈਟੂ ਬਣਵਾਉਣ ਆਉਂਦੇ ਸਨ। ਫਿਰ ਮੈਂ ਉਸ ਰਾਤ ਨੂੰ ਡਾਂਸਿੰਗ ਦੇ ਦੌਰਾਨ ਉਨ੍ਹਾਂ ਨਾਲ ਮਿਲੀ, ਅਸੀਂ ਇੱਕਠਿਆਂ ਸਮਾਂ ਗੁਜ਼ਾਰਿਆ। ਇਸ ਤੋਂ ਬਾਅਦ ਅਸੀਂ ਸੱਚੀਮੁੱਚੀ ਦੋਸਤ ਬਣ ਗਏ।
ਬੁਆਏਫ੍ਰੈਂਡ ਨੂੰ ਮਾਰਕੇ ਤੈਨੂੰ ਆਪਣੇ ਨਾਲ ਲੈ ਜਾਵਾਂਗਾ
ਜੇਨਾ ਨੇ ਕਿਤਾਬ 'ਚ ਲਿਖਿਆ, ਇਕ ਸਮੇਂ ਮੇਰੇ ਨਾਲ ਮੇਰਾ ਬੁਆਏਫ੍ਰੈਂਡ ਵੀ ਮੌਜੂਦ ਸੀ, ਜਿਸ ਤੋਂ ਬਾਅਦ ਅੰਡਰਟੇਕਰ ਨੇ ਕਿਹਾ ਕਿ ਮੈਂ ਤੇਰੇ ਬੁਆਏਫ੍ਰੈਂਡ ਦੀ ਬੈਕ 'ਤੇ ਕਿਕ ਮਾਰਨ ਜਾ ਰਿਹਾ ਹਾਂ ਅਤੇ ਤੈਨੂੰ ਆਪਣੇ ਨਾਲ ਲੈ ਜਾਵਾਂਗਾ। ਉਸ ਸਮੇਂ ਮੈਂ ਜਾਣਦੀ ਸੀ ਕਿ ਉਹ ਸੀਰੀਅਸ ਸੀ। ਇਸ ਤੋਂ ਬਾਅਦ ਮੈਂ ਉੱਪਰ ਵੱਲ ਦੌੜੀ ਅਤੇ ਮੈਂ ਆਪਣੇ ਬੁਆਏਫ੍ਰੈਂਡ ਨੂੰ ਕਿਹਾ, ਸਾਨੂੰ ਇੱਥੋਂ ਦੌੜਨਾ ਹੋਵੇਗਾ ਕਿਉਂਕਿ ਇਹ ਸ਼ਖਸ ਪਹਿਲਾਂ ਤੈਨੂੰ ਮਾਰੇਗਾ ਅਤੇ ਫਿਰ ਮੈਨੂੰ ਕਿਡਨੈਪ ਕਰੇਗਾ। ਫਿਰ ਮੈ ਉਸ ਨੂੰ ਕਦੀ ਨਹੀਂ ਵੇਖਿਆ।
ਅੰਡਰਟੇਕਰ ਨੇ ਇਕ ਫੈਨ ਤੋਂ ਛੁੜਵਾਇਆ ਸੀ ਪਿੱਛਾ
ਉਨ੍ਹਾਂ ਕਿਹਾ ਕਿ ਇਕ ਰਾਤ ਇਕ ਫੈਨ ਉਨ੍ਹਾਂ ਦੇ ਪਿੱਛੇ ਪੈ ਗਿਆ, ਜਿਸ ਤੋਂ ਪਿੱਛਾ ਛੁਡਾਉਣ ਦੇ ਲਈ ਅੰਡਰਟੇਕਰ ਨੇ ਮਦਦ ਕੀਤੀ। ਜੇਨਾ ਨੇ ਸਾਰੀ ਗੱਲ ਦਸਦੇ ਹੋਏ ਕਿਹਾ ਕਿ ਉਹ ਫੈਨ ਵਾਰ-ਵਾਰ ਮੇਰੇ ਕੋਲ ਆ ਰਿਹਾ ਸੀ ਉਸ ਨੇ ਮੈਨੂੰ ਪੁੱਛਿਆ, ਕੀ ਮੈਂ ਤੁਹਾਡੇ ਲਈ ਇਕ ਡ੍ਰਿੰਕ ਖਰੀਦ ਸਕਦਾ ਹਾਂ। ਉਸ ਸਮੇਂ ਅੰਡਰਟੇਕਰ ਵੀ ਉਸ ਨੂੰ ਵੇਖ ਰਿਹਾ ਸੀ। ਇਸ ਤੋਂ ਬਾਅਦ ਟੇਕਰ ਨੇ ਉਸ ਨੂੰ ਜਵਾਬ ਦਿੰਦੇ ਹੋਏ ਕਿਹਾ, ਹਾਂ ਤੂੰ ਮੇਰੇ ਲਈ ਡਰਿੰਕ ਲੈ ਸਕਦਾ ਹੈ ਅਤੇ ਅਜਿਹਾ ਕਹਿ ਕੇ ਟੇਕਰ ਨੇ ਉਸ ਆਸ਼ਕ ਨੂੰ ਪੰਚ ਮਾਰਿਆ।
ਜੇਕਰ ਭਾਰਤੀ ਟੀਮ ਦੇ ਜੇਤੂ ਰੱਥ ਨੂੰ ਰੋਕਣਾ ਹੈ ਤਾਂ ਕੀਵੀ ਟੀਮ ਨੂੰ ਤਿੰਨਾਂ ਖੇਤਰਾਂ 'ਚ ਕਰਨਾ ਪਵੇਗਾ ਸੁਧਾਰ
NEXT STORY