ਸ਼ਾਰਜਾਹ- ਨਜ਼ੀਬੁੱਲਾ ਜ਼ਾਦਰਾਨ (59) ਦੇ ਸ਼ਾਨਦਾਰ ਅਰਧ-ਸੈਂਕੜੇ ਅਤੇ ਹਜ਼ਰਤੁੱਲਾ ਜ਼ਜ਼ਈ (44) ਤੇ ਰਹਿਮੁਨੁੱਲਾ ਗੁਰਬਾਜ਼ (46) ਦੀਆਂ ਤੂਫਾਨੀ ਪਾਰੀਆਂ ਤੋਂ ਬਾਅਦ ਸਪਿਨਰਾਂ ਮੁਜੀਬ-ਉਰ-ਰਹਿਮਾਨ ਅਤੇ ਰਾਸ਼ਿਦ ਖਾਨ ਦੀ ਖਤਰਨਾਕ ਗੇਂਦਬਾਜ਼ੀ ਨਾਲ ਅਫਗਾਨਿਸਤਾਨ ਨੇ ਸਕਾਟਲੈਂਡ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-2 ਮੈਚ ’ਚ 130 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ 20 ਓਵਰਾਂ ’ਚ 4 ਵਿਕਟਾਂ ’ਤੇ 190 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਅਤੇ ਫਿਰ ਸਕਾਟਲੈਂਡ ਨੂੰ 10.2 ਓਵਰ ’ਚ 60 ਦੌੜਾਂ ’ਤੇ ਢੇਰ ਕਰ ਕੇ ਵੱਡੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਦੂਜੀਆਂ ਟੀਮਾਂ ਨੂੰ ਵੀ ਖਤਰੇ ਦਾ ਸੰਕੇਤ ਦੇ ਦਿੱਤਾ।
ਮੁਜ਼ੀਬ ਨੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ ਉਸ ਨੇ 4 ਓਵਰ ’ਚ ਸਿਰਫ 20 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਮੁਜ਼ੀਬ ਦੇ ਕਹਿਰ ਤੋਂ ਬਾਅਦ ਰਾਸ਼ਿਦ ਦਾ ਕਹਿਰ ਸਕਾਟਲੈਂਡ ’ਤੇ ਟੁੱਟਿਆ ਅਤੇ ਉਸ ਨੇ 2.2 ਓਵਰ ’ਚ 9 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਸਕਾਟਲੈਂਡ ਨੂੰ 60 ਦੌੜਾਂ ’ਤੇ ਢੇਰ ਕਰ ਦਿੱਤਾ। ਸਕਾਟਲੈਂਡ ਵੱਲੋਂ ਓਪਨਰ ਜਾਰਜ਼ ਮੁੰਸੀ ਨੇ ਸਿਰਫ 18 ਗੇਂਦਾਂ ’ਤੇ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ ਟੂਰਨਾਮੈਂਟ ’ਚ ਹੁਣ ਤੱਕ ਦਾ ਸਭ ਤੋਂ ਵੱਧਾ ਸਕੋਰ ਬਣਾਇਆ। ਜ਼ਾਦਰਾਨ ਨੇ 34 ਗੇਂਦਾਂ ’ਤੇ 59 ਦੌੜਾਂ ’ਚ 5 ਚੌਕੇ ਅਤੇ 3 ਛੱਕੇ ਠੋਕੇ। ਜ਼ਜ਼ਈ ਨੇ 30 ਗੇਂਦਾਂ ’ਤੇ 44 ਦੌੜਾਂ ’ਚ 3 ਚੌਕੇ ਅਤੇ 3 ਛੱਕੇ ਲਾਏ। ਰਹਿਮੁਨੁੱਲਾ ਗੁਰਬਾਜ਼ ਨੇ 37 ਗੇਂਦਾਂ ’ਤੇ 46 ਦੌੜਾਂ ’ਚ ਇਕ ਚੌਕਾ ਅਤੇ 4 ਛੱਕੇ ਲਗਾਏ।
ਓਪਨਰ ਮੁਹੰਮਦ ਸ਼ਹਿਜ਼ਾਦ ਨੇ 15 ਗੇਂਦਾਂ ’ਤੇ 2 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਨਬੀ ਨੇ 4 ਗੇਂਦਾਂ ’ਤੇ 2 ਚੌਕਿਆਂ ਦੇ ਸਹਾਰੇ 11 ਦੌੜਾਂ ਬਣਾਈਆਂ। ਰਹਿਮੁਨੁੱਲਾ ਗੁਰਬਾਜ਼ ਅਤੇ ਨਜੀਬੁੱਲਾ ਜ਼ਾਦਰਾਨ ਨੇ ਤੀਜੀ ਵਿਕਟ ਲਈ 87 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਅਫਗਾਨਿਸਤਾਨ ਦੇ ਓਪਨਰਾਂ ਜ਼ਜ਼ਈ ਅਤੇ ਸ਼ਹਿਜ਼ਾਦ ਨੇ ਸਲਾਮੀ ਸਾਂਝੇਦਾਰੀ ’ਚ 5.5 ਓਵਰਾਂ ’ਚ 54 ਦੌੜਾਂ ਦੀ ਮਜ਼ਬੂਤ ਸ਼ੁਰੂਆਤ ਦਿੱਤੀ, ਜਿਸ ਤੋਂ ਬਾਅਦ ਗੁਰਬਾਜ਼ ਅਤੇ ਜ਼ਾਦਰਾਨ ਨੇ ਮੈਦਾਨ ’ਤੇ ਜ਼ਬਰਦਸਤ ਛੱਕੇ ਲਾਏ।
ਇਹ ਖ਼ਬਰ ਪੜ੍ਹੋ- ਘੁੜਸਵਾਰੀ : ਮੇਜਰ ਦੀਪਾਂਸ਼ੂ ਨੇ ਟ੍ਰਾਇਲ ਜਿੱਤ ਕੇ ਏਸ਼ੀਆਈ ਖੇਡਾਂ ਲਈ ਕੀਤਾ ਕੁਆਲੀਫਾਈ
ਪਲੇਇੰਗ ਇਲੈਵਨ-
ਅਫਗਾਨਿਸਤਾਨ- ਹਜ਼ਰਤੁੱਲਾ ਜ਼ਜ਼ਈ, ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਰਹਿਮਾਨੁਉੱਲਾ ਗੁਰਬਾਜ਼, ਅਸਗਰ ਅਫਗਾਨ, ਨਜੀਬੁੱਲਾਹ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਗੁਲਬਦੀਨ ਨਾਇਬ, ਰਾਸ਼ਿਦ ਖਾਨ, ਕਰੀਮ ਜਨਤ, ਨਵੀਨ-ਉਲ-ਹੱਕ, ਮੁਜੀਬ-ਉਰ-ਰਹਿਮਾਨ।
ਸਕਾਟਲੈਂਡ: ਜਾਰਜ ਮੁਨਸੇ, ਕਾਈਲ ਕੋਏਟਜ਼ਰ (ਕਪਤਾਨ), ਮੈਥਿਊ ਕਰਾਸ (ਵਿਕਟਕੀਪਰ), ਰਿਚੀ ਬੇਰਿੰਗਟਨ, ਕੈਲਮ ਮੈਕਲਿਓਡ, ਮਾਈਕਲ ਲੀਸਕ, ਕ੍ਰਿਸ ਗ੍ਰੀਵਜ਼, ਮਾਰਕ ਵਾਟ, ਜੋਸ਼ ਡੇਵੀ, ਸਫਿਆਨ ਸ਼ਰੀਫ, ਬ੍ਰੈਡਲੀ ਵ੍ਹੀਲ।
ਇਹ ਖ਼ਬਰ ਪੜ੍ਹੋ- ਲਖਨਊ ਤੇ ਅਹਿਮਦਾਬਾਦ ਹੋਣਗੀਆਂ IPL ਦੀਆਂ 2 ਨਵੀਂਆਂ ਟੀਮਾਂ, ਇੰਨੇ ਕਰੋੜ 'ਚ ਵਿਕੀਆਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ੰਮੀ ਦੇ ਸਮਰਥਨ 'ਚ ਆਏ ਰਾਹੁਲ ਗਾਂਧੀ, 'ਨਫਰਤ ਨਾਲ ਭਰੇ' ਲੋਕਾਂ ਨੂੰ ਮੁਆਫ ਕਰਨ ਲਈ ਕਿਹਾ
NEXT STORY