ਸਪੋਰਸਟ ਡੈਸਕ— ਅਫਗਾਨਿਸਤਾਨ ਕ੍ਰਿਕਟ ਨੇ ਹਾਲ ਹੀ ਦੇ ਬੀਤੇ ਸਾਲ 'ਚ ਜੋ ਸਫਲਤਾ ਹਾਸਲ ਕੀਤੀ ਹੈ ਉਸ 'ਚ ਉਨ੍ਹਾਂ ਦੇ ਸਟਾਰ ਖਿਡਾਰੀ ਰਾਸ਼ਿਦ ਖਾਨ ਦੀ ਭੂਮਿਕਾ ਰਹੀ ਹੈ। ਰਾਸ਼ਿਦ ਖਾਨ ਦੀ ਗਿਣਤੀ ਦੁਨੀਆ ਦੇ ਖਤਰਨਾਕ ਗੇਂਦਬਾਜ਼ਾਂ 'ਚ ਹੁੰਦੀ ਹੈ। ਰਾਸ਼ਿਦ ਦਾ ਅੱਜ (20 ਸਤੰਬਰ) ਜਨਮਦਿਨ ਹੈ ਅਤੇ ਉਹ 21 ਸਾਲ ਦੇ ਹੋ ਗਏ ਹਨ। ਚਾਰ ਸਾਲ ਦੇ ਇੰਟਰਨੈਸ਼ਨਲ ਕਰੀਅਰ 'ਚ ਇਹ ਅਫਗਾਨੀ ਸਪਿਨਰ ਦੁਨੀਆਭਰ ਦੇ ਦਿੱਗਜ ਬੱਲੇਬਾਜ਼ਾਂ ਨੂੰ ਆਪਣੀ ਫਿਰਕੀ ਦੇ ਜਾਲ 'ਚ ਫਸਾ ਚੁੱਕਿਆ ਹੈ। ਬਤੌਰ ਸਪਿਨਰ ਕਰੀਅਰ ਸ਼ੁਰੂ ਕਰਨ ਵਾਲੇ ਰਾਸ਼ਿਦ ਅੱਜ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਣਨ ਚੁੱਕੇ ਹਨ ਅਤੇ ਇਨ੍ਹੇ ਘੱਟ ਸਮੇਂ 'ਚ ਹੀ ਉਹ ਕਈ ਵਰਲਡ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ।
17 ਸਾਲ ਦੀ ਉਮਰ 'ਚ ਕੀਤਾ ਇੰਟਰਨੈਸ਼ਨਲ ਡੈਬਿਊ
ਰਾਸ਼ਿਦ ਖਾਨ ਨੇ 2015 'ਚ ਜਿੰਬਾਬਵੇ ਖਿਲਾਫ ਵਨ-ਡੇ ਮੈਚ 'ਚ ਖੇਡਦੇ ਹੋਏ ਅਕਤੂਬਰ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਇਸ ਟੀਮ ਖਿਲਾਫ ਬੁਲਵਾਓ 'ਚ ਟੀ20 ਮੈਚ 'ਚ ਵੀ ਡੈਬਿਊ ਕੀਤਾ। ਰਾਸ਼ਿਦ ਖਾਨ ਨੇ ਜਦ ਵਨ-ਡੇ 'ਚ ਡੈਬਿਊ ਕੀਤਾ ਸੀ ਉਸ ਸਮੇਂ ਸਿਰਫ਼ 17 ਸਾਲ ਅਤੇ 28 ਦਿਨ ਸਨ।
ਸਭ ਤੋਂ ਨੌਜਵਾਨ ਟੈਸਟ ਕਪਤਾਨ
ਰਾਸ਼ਿਦ ਖਾਨ ਦੇ ਨਾਂ ਟੈਸਟ ਕ੍ਰਿਕਟ ਇਤਿਹਾਸ 'ਚ ਸਭ ਤੋਂ ਨੌਜਵਾਨ ਕਪਤਾਨ ਦਾ ਰਿਕਾਰਡ ਹੈ। ਇਸ ਸਾਲ ਸਤੰਬਰ ਦੀ ਸ਼ੁਰੂਆਤ 'ਚ ਅਫਗਾਨਿਸਤਾਨ ਬਨਾਮ ਬੰਗਲਾਦੇਸ਼ ਵਿਚਾਲੇ ਇਕਲੌਤਾ ਟੈਸਟ ਖੇਡਿਆ ਗਿਆ ਜਿਸ 'ਚ ਰਾਸ਼ਿਦ ਖਾਨ ਨੇ ਕਪਤਾਨੀ ਕੀਤੀ। ਰਾਸ਼ਿਦ ਜਦ ਟਾਸ ਲਈ ਮੈਦਾਨ 'ਤੇ ਆਏ ਤਾਂ ਉਨ੍ਹਾਂ ਦੀ ਉਮਰ 20 ਸਾਲ 350 ਦਿਨ ਸੀ। ਇਸ ਦੇ ਨਾਲ ਰਾਸ਼ਿਦ ਨੇ 15 ਸਾਲ ਪੁਰਾਣਾ ਤਤੇਂਦਾ ਟਾਇਬੂ ਦਾ ਰਿਕਾਰਡ ਤੋੜ ਦਿੱਤਾ ਜਿਨ੍ਹਾਂ ਨੇ ਪਹਿਲੀ ਵਾਰ ਟੈਸਟ ਕਪਤਾਨੀ ਕੀਤੀ ਸੀ, ਤੱਦ ਉਨ੍ਹਾਂ ਦੀ ਉਮਰ ਰਾਸ਼ਿਦ ਤੋਂ ਅੱਠ ਦਿਨ ਜ਼ਿਆਦਾ ਸੀ।
ਅਜਿਹਾ ਹੈ ਕ੍ਰਿਕਟ ਕਰੀਅਰ
ਸੱਜੇ ਹੱਥ ਦੇ ਇਸ ਸਪਿਨ ਗੇਂਦਬਾਜ਼ ਦੇ ਇੰਟਰਨੈਸ਼ਨਲ ਕਰੀਅਰ 'ਤੇ ਨਜ਼ਰ ਪਾਈਏ ਤਾਂ ਰਾਸ਼ਿਦ ਖਾਨ ਨੇ 68 ਵਨ-ਡੇ ਮੈਚ ਖੇਡੇ ਜਿਸ 'ਚ 131 ਵਿਕਟ ਆਪਣੇ ਨਾਂ ਕੀਤੇ। ਉਥੇ ਹੀ ਚਾਰ ਅਰਧ ਸੈਂਕੜਿਆਂ ਸਹਿਤ 903 ਦੌੜਾਂ ਵੀ ਬਣਾ ਚੁੱਕੇ ਹਨ। ਉਥੇ ਹੀ ਟੀ-20 'ਚ ਇਸ ਖਿਡਾਰੀ ਦੇ ਨਾਂ 40 ਮੈਚਾਂ 'ਚ 79 ਵਿਕਟਾਂ ਅਤੇ 123 ਦੌੜਾਂ ਦਰਜ ਹਨ। ਟੈਸਟ 'ਚ ਇਸ ਸਪਿਨਰ ਨੇ ਤਿੰਨ ਮੈਚ ਖੇਡ ਕੇ 20 ਵਿਕਟਾਂ ਆਪਣੇ ਨਾਂ ਕਰ ਲਈਆਂ ਹਨ। ਉਨ੍ਹਾਂ ਨੇ ਆਇਰਲੈਂਡ ਖਿਲਾਫ ਇਸ ਸਾਲ ਫਰਵਰੀ 'ਚ ਚਾਰ ਗੇਂਦਾਂ 'ਤੇ ਚਾਰ ਵਿਕਟਾਂ ਹਾਸਲ ਕਰ ਟੀ20 ਨਵਾਂ ਰਿਕਾਰਡ ਬਣਾਇਆ ਸੀ। ਰਾਸ਼ਿਦ ਖਾਨ ਨੂੰ ਸਾਲ 2017 'ਚ ਆਈ. ਪੀ. ਐੱਲ. ਦੀ ਸਨਰਾਇਜਰਜ਼ ਹੈਦਰਾਬਾਦ ਨੇ ਖਰੀਦਿਆ ਸੀ। ਮੁਹੰਮਦ ਨਬੀ ਦੇ ਨਾਲ ਆਈ. ਪੀ. ਐੱਲ 'ਚ ਖੇਡਣ ਵਾਲੇ ਪਹਿਲੇ ਦੋ ਖਿਡਾਰੀਆਂ 'ਚ ਸ਼ਾਮਲ ਸਨ।
ਗੰਭੀਰ ਦਾ ਕੋਹਲੀ 'ਤੇ ਨਿਸ਼ਾਨਾ, ਕਿਹਾ- ਧੋਨੀ-ਰੋਹਿਤ ਦੇ ਹੀ ਭਰੋਸੇ ਹਨ ਚੰਗੇ ਕਪਤਾਨ
NEXT STORY