ਨਵੀਂ ਦਿੱਲੀ— ਵੈਸਟਇੰਡੀਜ਼ ਦੇ ਲਈ ਕ੍ਰਿਕਟ ਦੇ ਲਿਹਾਜ਼ ਨਾਲ ਇਸ ਤੋਂ ਬੁਰਾ ਦਿਨ ਹੋਰ ਕਿਹੜਾ ਹੋ ਸਕਦਾ ਹੈ ਜੋ ਵਿਸ਼ਵ ਕੱਪ ਦੇ ਕੁਆਲੀਫਾਇਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਫਗਾਨਿਸਤਾਨ ਨਾਲ ਖੇਡੇ ਗਏ ਅਭਿਆਸ ਮੈਚ 'ਚ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਇਸ ਦੇ ਕਾਰਨ ਅਫਗਾਨਿਸਤਾਨ ਦਾ ਟਾਪ ਆਰਡਰ ਬੁਰੀ ਤਰ੍ਹਾਂ ਨਾਲ ਫੇਲ ਹੋ ਗਿਆ। 71 ਦੌੜਾਂ 'ਤੇ 8 ਵਿਕਟਾਂ 'ਤੇ ਅਫਗਾਨਿਸਤਾਨ ਨੂੰ ਆਖਰ 'ਚ ਸ਼ੈਨਵਾਰੀ (42), ਗੁਲਬਦੀਨ ਨੈਬ (48) ਨੇ ਮੀਂਹ ਤੋਂ ਬਾਅਦ ਮੈਚ ਨਿਰਧਾਰਿਤ 35 ਓਵਰਾਂ 'ਚ 163 ਦਾ ਸਕੋਰ ਬਣਾਇਆ ਪਰ ਜਦੋਂ ਵੈਸਟਇੰਡੀਜ਼ ਟੀਮ ਬੱਲੇਬਾਜ਼ੀ ਦੇ ਲਈ ਉੱਤਰੀ ਤਾਂ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਆਖਰ 2 ਵਾਰ ਦੇ ਵਿਸ਼ਵ ਕੱਪ ਜੇਤੂ ਇਸ ਟੀਮ ਨੂੰ 2019 ਵਿਸ਼ਵ ਕੱਪ ਲਈ ਕੁਆਲੀਫਾਇਰ ਖੇਡਣਾ ਪੈ ਰਿਹਾ ਹੈ।
ਬਹੁਤ ਸਮੇਂ ਬਾਅਦ ਟੀਮ 'ਚ ਸ਼ਾਮਲ ਹੋਏ ਕ੍ਰਿਸ ਗੇਲ ਨੇ ਸਿਰਫ 9 ਦੌੜਾਂ ਤੇ ਹੋਪ ਨੇ ਸਿਰਫ 1 ਦੌੜ ਬਣਾਈ। ਇਸ ਤੋਂ ਬਾਅਦ ਹਾਲਾਂਕਿ ਲੇਵਿਸ ਤੇ ਸੈਮੁਲੀਅਸ ਨੇ 44 ਦੌੜਾਂ ਦੀ ਸਾਝੇਦਾਰੀ ਨਿਭਾਈ ਪਰ ਲੇਵਿਸ ਦੇ ਆਊਟ ਹੁੰਦਿਆ ਹੀ ਵੈਸਟਇੰਡੀਜ਼ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਰ ਹੋ ਗਈ।
ਲੀਜੈਂਡ ਦੌੜਾਕ ਬੋਲਟ ਹੁਣ ਫੁੱਟਬਾਲ ਕਲੱਬ ਨਾਲ ਜੁੜਿਆ
NEXT STORY