ਸਪੋਰਟਸ ਡੈਸਕ— ਅਫਗਾਨਿਸਤਾਨ ਕ੍ਰਿਕਟ ਟੀਮ ਦਾ ਘਰੇਲੂ ਮੈਦਾਨ ਛੇਤੀ ਹੀ ਭਾਰਤ ਦੇ ਲਖਨਊ ਦਾ ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ ਹੋਵੇਗਾ। ਭਾਰਤ ਤੋਂ ਇਲਾਵਾ ਅਫਗਾਨਿਸਤਾਨੀ ਕ੍ਰਿਕਟ ਟੀਮ ਦੇ ਦੂਜੀਆਂ ਟੀਮਾਂ ਨਾਲ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਇਸੇ ਸਟੇਡੀਅਮ 'ਚ ਹੋਣਗੇ। ਇਸ ਸਬੰਧ 'ਚ ਅਫਗਾਨਿਸਤਾਨ ਕ੍ਰਿਕਟ ਬੋਰਡ ਅਤੇ ਯੂ.ਪੀ. ਕ੍ਰਿਕਟ ਸੰਘ ਵਿਚਾਲੇ ਸਮਝੌਤੇ ਸਬੰਧੀ ਦਸਤਾਵੇਜ਼ 'ਤੇ ਹਸਤਾਖਰ ਹੋਣਗੇ। ਅਜਿਹੀ ਸੰਭਾਵਨਾ ਹੈ ਕਿ ਨਵੰਬਰ 'ਚ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੀ ਕ੍ਰਿਕਟ ਸੀਰੀਜ਼ ਦੇ ਸਾਰੇ ਮੈਚ ਇਸੇ ਇਕਾਨਾ ਸਟੇਡੀਅਮ 'ਚ ਹੋਣਗੇ। ਯੂ.ਪੀ. ਕ੍ਰਿਕਟ ਸੰਘ ਦੇ ਸਕੱਤਰ ਯੁੱਧਵੀਰ ਸਿੰਘ ਨੇ ਸੋਮਵਾਰ ਨੂੰ ਕਿਹਾ, ''ਅਜਿਹੀ ਸੰਭਾਵਨਾ ਹੈ ਕਿ ਇਸ ਹਫਤੇ 'ਅਫਗਾਨਿਸਤਾਨ ਬੋਰਡ, ਯੂ.ਪੀ.ਸੀ.ਏ. ਅਤੇ ਇਕਾਨਾ ਮੈਨੇਜਮੈਂਟ ਵਿਚਾਲੇ ਐੱਮ.ਓ.ਯੂ. 'ਤੇ ਹਸਤਾਖਰ ਹੋਣਗੇ।

ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਸਾਰੇ ਘਰੇਲੂ ਮੈਚਾਂ ਦਾ ਆਯੋਜਨ ਲਖਨਊ 'ਚ ਹੋਵੇਗਾ। ਪਿਛਲੇ ਸਾਲ ਨਵੰਬਰ 'ਚ ਇਕਾਨਾ ਸਟੇਡੀਅਮ 'ਚ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ -20 ਮੈਚ ਹੋਇਆ ਸੀ। ਉਦੋਂ ਹੀ ਇਸ ਸਟੇਡੀਅਮ ਦੇ ਨਾਂ ਅਟਲ ਬਿਹਾਰੀ ਵਾਜਪੇਈ ਇਕਾਨਾ ਸਟੇਡੀਅਮ ਕਰ ਦਿੱਤਾ ਗਿਆ ਸੀ। ਇਸ ਸਟੇਡੀਅਮ 'ਚ 40 ਹਜ਼ਾਰ ਦਰਸ਼ਕ ਬੈਠ ਸਕਦੇ ਹਨ ਅਤੇ ਇੱਥੇ ਕੌਮਾਂਤਰੀ ਪੱਧਰ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਹ ਸਟੇਡੀਅਮ ਹਵਾਈ ਅੱਡੇ ਦੇ ਨਜ਼ਦੀਕ ਹੈ ਅਤੇ ਇੱਥੇ ਕਈ ਫਾਈਵ ਸਟਾਰ ਹੋਟਲ ਮੌਜੂਦ ਹਨ। ਐੱਮ.ਓ.ਯੂ. 'ਚ ਇਸ ਦੀ ਵਿਵਸਥਾ ਰਹੇਗੀ ਕਿ ਭਾਰਤੀ ਟੀਮ ਆਪਣੇ ਘਰੇਲੂ ਮੈਚ ਇੱਥੇ ਖੇਡ ਸਕੇ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਟੀਮ ਦਾ ਘਰੇਲੂ ਮੈਦਾਨ ਪਹਿਲਾਂ ਨੋਇਡਾ ਸਟੇਡੀਅਮ ਸੀ ਜੋ ਬਾਅਦ 'ਚ ਦੇਹਰਾਦੂਨ ਸਟੇਡੀਅਮ ਬਣਿਆ।
ਵਰਲਡ ਕੱਪ : ਵਤਨ ਪਰਤੀ ਪਾਕਿ ਕ੍ਰਿਕਟ ਟੀਮ, ਇੰਝ ਹੋਇਆ ਸਵਾਗਤ (ਵੀਡੀਓ)
NEXT STORY