ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ 'ਚ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾਉਣ ਦੇ ਬਾਵਜੂਦ ਪਾਕਿਸਤਾਨ ਦੀ ਟੀਮ ਰਨਰੇਟ ਕਾਰਨ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ। ਵਰਲਡ ਕੱਪ 'ਚ ਆਪਣੇ ਸਫਰ ਦੇ ਅੰਤ ਦੇ ਬਾਅਦ ਐਤਵਾਰ ਸਵੇਰੇ ਪਾਕਿਸਤਾਨੀ ਟੀਮ ਆਪਣੇ ਵਤਨ ਪਰਤੀ ਅਤੇ ਲੋਕਾਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਪਤਾਨ ਸਰਫਰਾਜ਼ ਅਹਿਮਦ ਦੀ ਅਗਵਾਈ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਜਦੋਂ ਕਰਾਚੀ ਏਅਰਪੋਰਟ 'ਤੇ ਪਹੁੰਚੀ ਤਾਂ ਕੁਝ ਲੋਕਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਪਾਕਿਸਤਾਨੀ ਕ੍ਰਿਕਟ ਟੀਮ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਹੋਵੇ ਇਸ ਦੇ ਲਈ ਖਿਡਾਰੀ ਪੂਰੀ ਤਰ੍ਹਾਂ ਨਾਲ ਸੁਰੱਖਿਆ ਦੇ ਨਾਲ ਸਨ ਅਤੇ ਉਨ੍ਹਾਂ ਨੂੰ ਘਰ ਅਤੇ ਹੋਟਲ ਤਕ ਲਿਜਾਇਆ ਗਿਆ। ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਟੀਮ ਦੀ ਘਰ ਵਾਪਸੀ 'ਤੇ ਜਿਸ ਤਰ੍ਹਾਂ ਦੀ ਲੋਕਾਂ ਨੇ ਪ੍ਰਤੀਕਿਰਿਆ ਅਤੇ ਵੀਡੀਓਜ਼ ਅਪਲੋਡ ਕੀਤੇ ਸਨ ਉਸ ਤਰ੍ਹਾਂ ਦਾ ਕੁਝ ਦੇਖਣ ਨੂੰ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਕ੍ਰਿਕਟ ਟੀਮ 9 'ਚੋਂ 5 ਮੈਚ ਜਿੱਤ ਕੇ ਪੁਆਇੰਟਸ ਟੇਬਲ 'ਚ 11 ਪੁਆਇੰਟਸ ਦੇ ਨਾਲ ਨਿਊਜ਼ੀਲੈਂਡ ਤੋਂ ਇਕ ਕਦਮ ਹੇਠਾਂ ਸੀ। ਹਾਲਾਂਕਿ ਨਿਊਜ਼ੀਲੈਂਡ ਦੇ ਵੀ 11 ਪੁਆਇੰਟਸ ਸਨ ਪਰ ਨੈੱਟ ਰਨਰੇਟ ਪਾਕਿਸਤਾਨ ਤੋਂ ਜ਼ਿਆਦਾ ਹੋਣ ਕਾਰਨ ਨਿਊਜ਼ੀਲੈਂਡ ਸੈਮੀਫਾਈਨਲ 'ਚ ਪਹੁੰਚਿਆ ਅਤੇ ਪਾਕਿਸਤਾਨ ਨੂੰ ਆਖਰੀ ਲੀਗ ਮੈਚ 'ਚ ਜਿੱਤ ਦੇ ਨਾਲ ਵਰਲਡ ਕੱਪ 2019 ਦੇ ਸਫਰ ਦਾ ਅੰਤ ਕਰਨਾ ਪਿਆ।
ਭਾਰਤੀ ਡਿਫੈਂਡਰਾ ਲਈ ਕੈਂਪ ਦਾ ਸੰਚਾਲਨ ਕਰਨਗੇ ਆਸਟਰੇਲੀਆ ਦੇ ਸਾਬਕਾ ਖਿਡਾਰੀ ਫਰਗੁਸ
NEXT STORY