ਸ਼ਾਰਜਾਹ- ਰਹਿਮਾਨਉੱਲ੍ਹਾ ਗੁਰਬਾਜ ਦੀ 121 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਉਸ ਤੋਂ ਬਾਅਦ ਫਜ਼ਲਹੱਕ ਫਾਰੂਕੀ ਦੀਆਂ 4 ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਅਫਗਾਨਿਸਤਾਨ ਨੇ ਵਨ ਡੇ ਮੁਕਾਬਲੇ ਵਿਚ ਆਇਰਲੈਂਡ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਆਇਰਲੈਂਡ ਦੇ ਕਪਤਾਨ ਪਾਲ ਸਟਰਲਿੰਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਸ਼ਾਰਜਾਹ ਕ੍ਰਿਕਟ ਸਟੇਡੀਅਮ ’ਚ ਖੇਡੇ ਗਏ ਮੁਕਾਬਲੇ ’ਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਦੇ ਸੈਂਕੜੇ, ਇਸ ਤੋਂ ਬਾਅਦ ਇਬ੍ਰਾਹਿਮ ਜਦਰਾਨ (60 ਦੌੜਾਂ), ਕਪਤਾਨ ਹਸ਼ਮਤਉੱਲ੍ਹਾ ਸ਼ਾਹਿਦੀ (ਅਜੇਤੂ 50 ਦੌੜਾਂ) ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ’ਤੇ 50 ਓਵਰਾਂ ’ਚ 5 ਵਿਕਟਾਂ ’ਤੇ 310 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਮੁਹੰਮਦ ਨਬੀ ਨੇ 40 ਦੌੜਾਂ ਤੇ ਅਜਮਤਉੱਲ੍ਹਾ ਉਮਰਜਈ ਨੇ 19 ਦੌੜਾਂ ਬਣਾਈਆਂ। ਆਇਰਲੈਂਡ ਵੱਲੋਂ ਥਿਯੋ ਵਾਨ ਵੋਕਰਮ ਨੇ 4 ਵਿਕਟਾਂ ਲਈਆਂ। ਕ੍ਰੇਗ ਯੰਗ ਤੇ ਗ੍ਰਾਹਮ ਹਿਊਮ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਜਵਾਬ ’ਚ 311 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ 50 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 275 ਦੌੜਾਂ ਹੀ ਬਣਾ ਸਕੀ ਤੇ ਮੈਚ 35 ਦੌੜਾਂ ਨਾਲ ਹਾਰ ਗਈ। ਆਇਰਲੈਂਡ ਲਈ ਲੋਕਰਨ ਟੁਕੇ ਨੇ 85 ਦੌੜਾਂ ਬਣਾਈਆਂ। ਹੈਰੀ ਟੈਕਟਰ ਨੇ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 138 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਆਇਰਲੈਂਡ ਦਾ ਹੋਰ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਨਹੀਂ ਪਹੁੰਚ ਸਕਿਆ।
ਸਿੰਧੂ ਓਲੰਪਿਕ ਚੈਂਪੀਅਨ ਚੇਨ ਹੱਥੋਂ ਹਾਰੀ
NEXT STORY