ਨਵੀਂ ਦਿੱਲੀ : ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਦੀ ਭਾਰਤ ਵਿਚ ਅਫਗਾਨਿਸਤਾਨ ਪ੍ਰੀਮਿਅਰ ਲੀਗ ਕਰਾਉਣ ਦੀ ਇੱਛਾ ਪੂਰੀ ਨਹੀਂ ਹੋਵੇਗੀ। ਬੀ. ਸੀ. ਸੀ. ਆਈ. ਨੂੰ ਡਰ ਹੈ ਕਿ ਏ. ਪੀ. ਐੱਲ. ਜੇਕਰ ਭਾਰਤ ਵਿਚ ਕਰਾਈ ਜਾਂਦੀ ਹੈ ਤਾਂ ਸਪਾਟ ਫਿਕਸਿੰਗ ਹੋਣ 'ਤੇ ਭਾਰਤੀ ਬੋਰਡ ਨੂੰ ਇਸ ਨਾਲ ਨਜਿੱਠਣਾ ਮੁਸ਼ਕਲ ਹੋ ਜਾਵੇਗਾ। ਏ. ਸੀ. ਬੀ. ਨੇ ਭਾਰਤ ਵਿਚ ਏ. ਪੀ. ਐੱਲ. ਕਰਾਉਣ ਦੀ ਪ੍ਰੋਪੋਜ਼ਲ ਵੀਰਵਾਰ ਨੂੰ ਬੀ. ਸੀ. ਸੀ. ਆਈ. ਨੂੰ ਦਿੱਤਾ ਸੀ। ਹਾਲਾਂਕਿ ਬੀ. ਸੀ. ਸੀ. ਆਈ. ਨੇ ਏ. ਸੀ. ਬੀ. ਨੂੰ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਹੈ ਪਰ ਇਹ ਜ਼ਰੂਰ ਸਾਫ ਕਰ ਦਿੱਤਾ ਹੈ ਕਿ ਇਹ ਮੁਸ਼ਕਲ ਕੰਮ ਹੈ।

ਏ. ਸੀ. ਬੀ. ਵੱਲੋਂ ਬੀਤੇ ਸਾਲ ਅਕਤੂਬਰ ਮਹੀਨੇ ਵਿਚ ਸ਼ਾਰਜਾਹ ਵਿਖੇ ਏ. ਪੀ. ਐੱਲ. ਕਰਾਈ ਗਈ ਸੀ ਪਰ ਲੀਗ ਦੇ ਸ਼ੁਰੂਆਤ ਤੋਂ ਪਹਿਲਾਂ ਹੀ ਆਈ. ਸੀ. ਸੀ. ਐਂਟੀ ਕ੍ਰਪਸ਼ਨ ਯੂਨਿਟ ਦੇ ਸਾਹਮਣੇ ਅਫਗਾਨ ਕ੍ਰਿਕਟ ਕੀਪਰ ਮੁਹੰਮਦ ਸ਼ਹਿਜ਼ਾਦ ਨੂੰ ਬੁੱਕੀਆਂ ਵੱਲੋਂ ਸੰਪਰਕ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਏਸ਼ੀਆ ਕੱਪ ਦੌਰਾਨ ਸ਼ਹਿਜ਼ਾਦ ਦੇ ਸਾਹਮਣੇ ਪੇਸ਼ਕਸ਼ ਰੱਖੀ ਗਈ ਕਿ ਉਸ ਨੂੰ ਏ. ਪੀ. ਐੱਲ. ਵਿਚ ਖਰਾਬ ਪ੍ਰਦਰਸ਼ਨ ਕਰਨਾ ਹੈ। ਫਿਰ ਸ਼ਾਰਜਾਹ ਦੇ ਜਿਸ ਸਟੇਡੀਅਮ ਵਿਚ ਇਹ ਲੀਗ ਹੋਣੀ ਸੀ ਉਸ ਨੂੰ ਵੀ ਆਈ. ਸੀ. ਸੀ. ਨੇ ਬੈਨ ਕਰ ਦਿੱਤਾ। ਸੂਤਰਾਂ ਮੁਤਾਬਕ ਇਨ੍ਹਾਂ ਸਭ ਗੱਲਾਂ ਕਾਰਨ ਬੋਰਡ ਨੂੰ ਲਗਦਾ ਹੈ ਕਿ ਜੇਕਰ ਇਹ ਲੀਗ ਭਾਰਤ ਵਿਚ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਐਂਟੀ ਕ੍ਰਪਸ਼ਨ ਨੂੰ ਲੈ ਕੇ ਖੁੱਦ ਸਿਰ ਖਪਾਈ ਕਰਨੀ ਹੋਵੇਗੀ। ਜੇਕਰ ਭਾਰਤੀ ਬੋਰਡ ਨੇ ਅਜਿਹਾ ਨਹੀਂ ਕੀਤਾ ਤਾਂ ਲੀਗ ਸਪਾਟ ਫਿਕਸਿੰਗ 'ਚ ਘਿਰ ਸਕਦੀ ਹੈ। ਅਜਿਹੇ 'ਚ ਬਦਨਾਮੀ ਬੀ. ਸੀ. ਸੀ. ਆਈ. ਦੀ ਹੀ ਹੋਵੇਗੀ। ਬੋਰਡ ਦੇ ਸੂਤਰਾਂ ਨੇ ਖੁਲਾਸਾ ਕਰਦਿਆਂ ਕਿਹਾ ਕਿ ਅਜੇ ਏ. ਸੀ. ਬੀ. ਨੂੰ ਜਵਾਬ ਨਹੀਂ ਦਿੱਤਾ ਗਿਆ ਹੈ ਪਰ ਇਹ ਤੈਅ ਹੈ ਕਿ ਇਸ ਲੀਗ ਨੂੰ ਭਾਰਤ ਵਿਚ ਕਰਾਉਣਾ ਬੇਹੱਦ ਮੁਸ਼ਕਲ ਹੈ।

ਦੇਹਰਾਦੂਨ ਨੂੰ ਘਰੇਲੂ ਮੈਦਾਨ ਹਟਾਉਣ ਨੂੰ ਕਿਹਾ
ਏ. ਸੀ. ਬੀ. ਦੇ ਸੀ. ਈ. ਓ. ਅਸਦੁੱਲਾਹ ਖਾਨ ਨੇ ਬੋਰਡ ਨੂੰ ਦੇਹਰਾਦੂਨ ਦੀ ਜਗ੍ਹਾ ਲਖਨਊ ਨੂੰ ਘਰੇਲੂ ਮੈਦਾਨ ਬਣਾਉਣ ਦਾ ਪ੍ਰੋਪੋਜ਼ਲ ਦਿੱਤਾ ਹੈ। ਬੋਰਡ ਇਸ 'ਤੇ ਰਾਜ਼ੀ ਹੈ ਪਰ ਉਸਨੇ ਅਜੇ ਇਹ ਫੈਸਲਾ ਨਹੀਂ ਲਿਆ ਹੈ ਕਿ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਅਗਲਾ ਘਰੇਲੂ ਮੈਦਾਨ ਲਖਨਊ ਹੀ ਹੋਵੇਗਾ। ਬੋਰਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਵਿਚ ਕਈ ਪਹਿਲੂਆਂ 'ਤੇ ਵਿਚਾਰ ਕਰ ਕੇ ਹੀ ਫੈਸਲਾ ਲਿਆ ਜਾਵੇਗਾ।
ਜੋਕੋਵਿਚ ਤੇ ਨਡਾਲ ਨੇ ਇਟਾਲੀਅਨ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ
NEXT STORY