ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ ਵਿਚ ਹਨ। ਪਿਛਲੇ ਦਿਨੀਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜ਼ਹਿਰ ਉਗਲਣ ਦੇ ਬਾਅਦ ਤੋਂ ਉਹ ਹਰ ਕਿਸੇ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਵਿਚਾਲੇ ਅਫਰੀਦੀ ਦੀ ਇਕ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਕੁਝ ਸਮਾਂ ਪਹਿਲਾਂ ਕਸ਼ਮੀਰ ਦਾ ਕ੍ਰਿਕਟਰ ਮੀਰ ਮੁਰਤਜ਼ਾ ਪਾਕਿਸਤਾਨ ਆਇਆ ਸੀ। ਉਸ ਦੇ ਮੁਤਾਬਕ ਕਸ਼ਮੀਰ ਵਿਚ ਅਨੰਤਨਾਗ ਦਾ ਰਹਿਣ ਵਾਲਾ ਮੁਰਤਜ਼ਾ ਵਾਹਗਾ ਬਾਰਡਰ ਦੇ ਰਸਤੇ ਤੋਂ ਕਰਾਚੀ ਆਇਆ ਸੀ। ਉਸ ਦੇ ਮੁਤਾਬਕ ਮੁਰਤਜ਼ਾ 3 ਮਹੀਨੇ ਉਸ ਦੇ ਘਰ ਰਿਹਾ।
ਇਸ ਦੌਰਾਨ ਮੁਰਤਜ਼ਾ ਨੂੰ ਉਸ ਨੇ ਟਿਪਸ ਅਤੇ ਟ੍ਰੇਨਿੰਗ ਦਿੱਤੀ। ਭਾਰਤ ਖਿਲਾਫ ਆਪਣੇ ਜ਼ਹਿਰੀਲੇ ਬਿਆਨਾਂ ਨਾਲ ਜ਼ਿਆਦਾ ਸੁਰਖੀਆਂ ਵਿਚ ਰਹਿਣ ਵਾਲੇ ਅਫਰੀਦੀ ਦਾ ਕਹਿਣਾ ਹੈ ਕਿ ਮੀਰ ਮੁਰਤਜ਼ਾ ਕਾਫੀ ਹੁਨਰਮੰਦ ਕ੍ਰਿਕਟਰ ਹੈ। ਉਸ ਨੇ ਕਿਹਾ ਕਿ ਮੈਂ ਦੁਨੀਆ ਦੇ ਹਰ ਕ੍ਰਿਕਟਰ ਦੇ ਲਈ ਉਪਲੱਬਧ ਹਾਂ। ਜੋ ਵੀ ਮੇਰੇ ਤੋਂ ਸਿੱਖਣਾ ਚਾਹੰਦਾ ਹੈ, ਮੈਂ ਉਸ ਦਾ ਸਵਾਗਤ ਕਰਦਾ ਹਾਂ। ਜੇਕਰ ਮੁਰਤਜ਼ਾ ਭਵਿੱਖ ਵਿਚ ਜ਼ਿਆਦਾ ਸਿੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਕੁਝ ਸਿਖਾਵਾਂਗਾ। ਮੈਂ ਉਸ ਨੂੰ ਬਿਹਤਰੀਨ ਕੋਚਿੰਗ ਮੁਹੱਈਆ ਕਰਾਉਣ ਵਿਚ ਵੀ ਮਦਦ ਕਰਾਂਗਾ।
ਅਫਰੀਦੀ ਨੇ ਕਿਹਾ ਕਿ ਮੀਰ ਮੁਰਤਜ਼ਾ ਕਸ਼ਮੀਰ ਤੋਂ ਆਉਣ ਵਾਲਾ ਪਹਿਲਾ ਭਾਰਤੀ ਕਸ਼ਮੀਰੀ ਕ੍ਰਿਕਟਰ ਹੈ। ਉਸ ਦਾ ਕਹਿਣਾ ਹੈ ਕਿ ਮੁਰਤਜ਼ਾ ਮੇਰੇ ਘਰ ਆਇਆ। ਉਹ ਮੇਰਾ ਬਹੁਤ ਵੱਡਾ ਫੈਨ ਹੈ। ਉਹ ਚੰਗਾ ਲੜਕਾ ਹੈ। ਉਹ ਕਾਫੀ ਮਿਹਨਤ ਕਰ ਰਿਹਾ ਹੈ। ਉੱਥੇ ਹੀ ਲਾਹੌਰ ਕਲੰਦਰ ਦੇ ਡਾਇਰੈਕਟਰ ਆਤਿਫ ਨਈਮ ਰਾਣਾ ਨੇ ਵੀ ਮੀਰ ਮੁਰਤਜ਼ਾ ਦਾ ਸਵਾਗਤ ਕੀਤਾ ਸੀ। ਹਾਲਾਂਕਿ ਇਸ ਵੀਡੀਓ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਭਾਰਤ ਤੋਂ ਕਿਵੇਂ ਕੋਈ ਪਾਕਿਸਤਾਨ ਜਾ ਸਕਦਾ ਹੈ। ਅਫਰੀਦੀ ਦੇ ਇਸ ਵੀਡੀਓ ਵਿਚ ਵੀ ਕਿੰਨਾ ਸੱਚ ਹੈ ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਮੁਰਤਜ਼ਾ ਨੂੰ ਪਾਕਿਸਤਾਨ ਦੀ ਵੀਜ਼ਾ ਕਿਵੇਂ ਮਿਲਿਆ। ਅਜਿਹੇ ਕਈ ਸਵਾਲ ਉੱਠ ਰਹੇ ਹਨ।
‘ਖੇਡ ਰਤਨ ਪੰਜਾਬ ਦੇ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਨ੍ਹਾਂ ਲਿੰਕ ’ਤੇ ਕਰੋ ਕਲਿੱਕ
NEXT STORY