ਨਵੀਂ ਦਿੱਲੀ : ਆਖਰ ਕਾਫੀ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਨੂੰ ਝਲਣ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨਿਕਾ ਬਤਰਾ, ਸ਼ਰਤ ਕਮਲ, ਮੌਮਾ ਦਾਸ ਸਮੇਤ 7 ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੂੰ ਮੈਲਬੋਰਨ ਜਾਣ ਦੇ ਲਈ ਏਅਰ ਇੰਡੀਆ ਤੋਂ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਦਰਅਸਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਈ. ਟੀ. ਟੀ. ਐੱਫ. ਵਰਲਡ ਟੂਰ ਆਰੀਐਂਟਲ ਏਅਰਪੋਰਟ ਤੋਂ ਉਡਾਣ ਭਰਨੀ ਸੀ ਪਰ ਸਿਰਫ 10 ਖਿਡਾਰੀ ਹੀ ਉਡਾਣ ਭਰ ਸਕੇ। ਬਾਕੀ 7 ਖਿਡਾਰੀਆਂ ਨੂੰ ਏਅਰ ਇੰਡੀਆ ਨੇ ਏਅਰਪੋਰਟ 'ਤੇ ਬਣੇ ਆਪਣੇ ਕਾਊਂਟਰ 'ਤੇ ਇਹ ਕਹਿੰਦੇ ਹੋਏ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਸ਼ੈਡਿਊਲ ਫਲਾਈਟ ਓਵਰ-ਬੁਕਡ ਹੋ ਚੁੱਕੀ ਹੈ। ਮਨਿਕਾ, ਸ਼ਰਤ ਅਤੇ ਮੌਮਾ ਦਾਸ ਉਨ੍ਹਾਂ 7 ਖਿਡਾਰੀਆਂ 'ਚ ਸ਼ਾਮਲ ਸਨ ਜੋ ਪਿੱਛੇ ਰਹਿ ਗਏ ਸਨ।

ਇਸ ਤੋਂ ਨਾਰਾਜ਼ ਮਨਿਕਾ ਨੇ ਟਵਿੱਟਰ 'ਤੇ ਆਪਣਾ ਗੁੱਸਾ ਵੀ ਜਾਹਿਰ ਕੀਤਾ। ਉਸ ਨੇ ਖੇਡ ਮੰਤਰੀ ਅਤੇ ਪ੍ਰਧਾਨ ਮੰਤਰੀ ਦਫਤਰ ਨੂੰ ਇਸ ਮਾਮਲੇ ਦੇ ਬਾਰੇ ਦੱਸਿਆ। ਇਸਦੇ ਤੁਰੰਤ ਬਾਅਦ ਹੀ ਖੇਡ ਭਾਰਤ ਦੀ ਡੀ. ਜੀ. ਨੀਲਮ ਕਪੂਰ ਨੇ ਐਕਸ਼ਨ ਲਿਆ ਅਤੇ ਕਾਫੀ ਮੁਸ਼ਕਲਾਂ ਤੋਂ ਬਾਅਦ ਇਨ੍ਹਾਂ 7 ਖਿਡਾਰੀਆਂ ਨੂੰ ਉਡਾਣ ਭਰਨ ਦੀ ਇਜਾਜ਼ਤ ਮਿਲੀ।

ਵੇਟਲ ਰੇਸ ਤੋਂ ਹੋਏ ਬਾਹਰ, ਹੈਮਿਲਟਨ ਨੇ ਕੀਤੀ ਸ਼ੂਮਾਕਰ ਦੀ ਬਰਾਬਰੀ
NEXT STORY