ਨਵੀਂ ਦਿੱਲੀ : ਪਾਕਿਸਤਾਨ ਟੀਮ ਨੂੰ ਅਗਲੇ ਮਹੀਨੇ ਇੰਗਲੈੰਡ ਦੀ ਮੇਜ਼ਬਾਨੀ ਵਿਚ ਟੈਸਟ ਸੀਰੀਜ਼ ਖੇਡਣੀ ਹੈ ਅਤੇ ਇਸ ਦੇ ਲਈ ਟੀਮ ਆਗਾਮੀ ਐਤਵਾਰ ਨੂੰ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਵਿਚ ਕੋਰੋਨਾ ਦਾ ਖੇਡ ਚੱਲ ਰਿਹਾ ਹੈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ ਨੇ ਇੰਗਲੈਂਡ ਦਾ ਦੌਰਾਨ ਕਰਨ ਵਾਲੀ ਪਾਕਿਸਤਾਨ ਟੀਮ ਤੇ ਸਟਾਫ ਮੈਂਬਰ ਦਾ ਕੋਰੋਨਾ ਟੈਸਟ ਕਰਾਇਆ ਸੀ, ਜਿਸ ਵਿਚ ਕੁਲ 10 ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈਸੀ ਪਰ ਇਸ ਤੋਂ ਬਾਅਦ ਮੁਹੰਮਦ ਹਫੀਜ਼ ਨੇ ਦੂਜੀ ਜਗ੍ਹਾ ਐਤਵਾਰ ਖੁਦ ਦਾ ਕੋਰੋਨਾ ਟੈਸਟ ਕਰਾਇਆ ਅਤੇ ਉਸ ਦੀ ਰਿਪੋਰਟ ਨੈਗਟਿਵ ਆਈ। ਇਸ ਦਾ ਖੁਲਾਸਾ ਉਸ ਨੇ ਸੋਸ਼ਲ ਮੀਡੀਆ 'ਤੇ ਕੀਤਾ ਸੀ। ਉਸ ਦੇ ਇਸ ਕਦਮ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਕਾਫ਼ੀ ਨਾਰਾਜ਼ ਵੀ ਹੈ। ਇਸ ਤੋਂ ਬਾਅਦ ਪਾਕਿਸਤਾਨ ਬੋਰਡ ਨੇ ਹਫੀਜ਼ ਦਾ ਦੋਬਾਰਾ ਕੋਰੋਨਾ ਟੈਸਟ ਕਰਾਇਆ ਜਿਸ ਵਿਚ ਉਹ ਇਕ ਵਾਰ ਫਿਰ ਪਾਜ਼ੇਵਿਟ ਆ ਗਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੋ 10 ਖਿਡਾਰੀ ਪਹਿਲਾਂ ਪਾਜ਼ੇਟਿਵ ਆਏ ਸੀ ਹੁਣ ਉਨ੍ਹਾਂ ਵਿਚੋਂ 6 ਖਿਡਾਰੀ ਨੈਗਟਿਵ ਆਏ ਹਨ।
ਹਾਲਾਂਕਿ ਇਨ੍ਹਾਂ 6 ਕ੍ਰਿਕਟਰਾਂ ਨੂੰ ਅਗਲੇ ਹਫ਼ਤੇ ਫਿਰ ਇਕ ਟੈਸਟ ਤੋਂ ਗੁਜ਼ਰਨਾ ਹੋਵੇਗਾ ਤੇ ਉਸ ਸਮੇਂ ਵੀ ਇਸ ਦੀ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਪੀ. ਸੀ. ਬੀ. ਉਸ ਨੂੰ ਇੰਗਲੈਂਡ ਭੇਜਣ ਦੀ ਵਿਵਸਥਾ ਕਰੇਗਾ।
ਪਾਜ਼ੇਟਿਵ ਕ੍ਰਿਕਟਰਸ ਦੀ ਨੈਗਟਿਵ ਰਿਪੋਰਟ : ਮੁਹੰਮਦ ਹਫੀਜ਼, ਵਹਾਬ ਰਿਆਜ਼, ਮੁਹੰਮਦ ਹਸਨੈਨ, ਸ਼ਾਦਾਬ ਖਾਨ, ਫਖਰ ਜਮਾਨ, ਮੁਹੰਮਦ ਰਿਜਵਾਨ।
ਕੋਰੋਨਾ ਪਾਜ਼ੇਟਿਵ ਖਿਾਡਰੀ : ਕਾਸ਼ਿਵ ਭੱਟੀ, ਹੈਰਿਸ ਰਊਫ, ਇਮਰਾਨ ਖਾਨ ਤੇ ਹੈਦਰ ਅਲੀ।
ਹਫੀਜ਼ ਤੋਂ ਨਾਰਾਜ਼ ਹੈ ਪੀ. ਸੀ. ਬੀ.
ਸੂਤਰਾਂ ਮੁਤਾਬਕ ਸਾਰੇ ਖਿਡਾਰੀਆਂ ਤੇ ਸਟਾਫ ਮੈਂਬਰ ਦਾ ਟੈਸਟ ਸ਼ੌਕਤ ਖਾਤੁਮ ਮੈਮੋਰੀਅਲ ਹਸਪਤਾਲ ਵਿਚ ਕਰਾਇਆ ਗਿਆ ਸੀ। ਇੱਥੇ ਹੀ ਹਫੀਜ਼ ਦੇ ਲਈ ਦਿੱਤੇ ਗਏ ਨਮੂਨੇ ਦਾ ਦੋਬਾਰਾ ਟੈਸਟ ਹੋਇਆ ਜਿਸ ਦਾ ਨਤੀਜਾ ਪਾਜ਼ੇਟਿਵ ਆਇਆ ਸੀ। ਪਹਿਲੇ ਟੈਸਟ ਵਿਚ ਪਾਜ਼ੇਟਿਵ ਸਾਰੇ ਖਿਡਾਰੀਆਂ ਦਾ ਦੋਬਾਰਾ ਟੈਸਟ ਕਰਾਇਆ ਗਿਆ ਸੀ, ਜਿਸ ਦੀ ਰਿਪੋਰਟ ਸ਼ਨੀਵਾਰ ਨੂੰ ਆਈ। ਪੀ. ਸੀ. ਬੀ. ਪਹਿਲਾਂ ਤੋਂ ਹੀ ਹਫੀਜ਼ ਨਾਲ ਨਾਰਾਜ਼ ਹੈ ਕਿਉਂਕਿ ਆਪਣੀ ਨੈਗਟਿਵ ਰਿਪੋਰਟ ਦਾ ਹਵਾਲਾ ਦਿੰਦਿਆਂ ਉਸ ਨੇ ਏਕਾਂਤਵਾਸ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।
ਰਾਹੁਲ ਦ੍ਰਾਵਿੜ ਦਾ ਮੇਰੀ ਜ਼ਿੰਦਗੀ 'ਤੇ ਪ੍ਰਭਾਵ ਸ਼ਬਦਾਂ 'ਚ ਨਹੀਂ ਹੋ ਸਕਦਾ ਬਿਆਨ : ਪੁਜਾਰਾ
NEXT STORY