ਜਲੰਧਰ (ਵੈੱਬਡੈਸਕ)— ਲਾਡਸ ਦੇ ਮੈਦਾਨ 'ਚ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਪਾਕਿਸਤਾਨ ਦੇ ਹੱਥੋਂ 49 ਦੌੜਾਂ ਨਾਲ ਹਾਰਨ ਤੋਂ ਬਾਅਦ ਦੱਖਣੀ ਅਫਰੀਕਾ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ ਹੈ। ਮੈਚ ਹਾਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਗੱਲ ਕਰਦੇ ਹੋਏ ਮੰਨਿਆ ਕਿ ਉਨ੍ਹਾਂ ਦੀ ਟੀਮ ਵਧੀਆ ਨਹੀਂ ਖੇਡੀ। ਡੂ ਪਲੇਸਿਸ ਨੇ ਕਿਹਾ ਕਿ ਅਸੀਂ ਵਧੀਆ ਕ੍ਰਿਕਟ ਨਹੀਂ ਖੇਡੇ। ਅਸੀਂ ਗੇਂਦਬਾਜ਼ੀ ਵੀ ਵਧੀਆ ਤਰੀਕੇ ਨਾਲ ਨਹੀਂ ਕਰ ਸਕੇ। ਇਸ ਮੈਚ 'ਚ ਸਾਡੀ ਗੇਂਜਬਾਜ਼ੀ ਵਧੀਆ ਰਹੀ ਪਰ ਅਸੀਂ ਸ਼ੁਰੂਆਤ ਖਰਾਬ ਕਰ ਦਿੱਤੀ।

ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡੂ ਪਲੇਸਿਸ ਨੇ ਕਿਹਾ ਕਿ 300 ਤੋਂ ਜ਼ਿਆਦਾ ਦੇ ਟੀਚੇ 'ਚ 20 ਤੋਂ 25 ਦੌੜਾਂ ਜ਼ਿਆਦਾ ਸਨ। ਅਸੀਂ ਬੱਲੇਬਾਜ਼ੀ 'ਚ ਵੀ ਗਲਤੀਆਂ ਕੀਤੀਆਂ। ਬੱਲੇਬਾਜ਼ ਕ੍ਰੀਜ਼ 'ਤੇ ਆਉਂਦੇ-ਜਾਂਦੇ ਰਹੇ। ਗੇਂਦ ਵੀ ਸਪੀਨ ਨਹੀਂ ਹੋ ਰਹੀ ਸੀ। ਸਾਨੂੰ ਵਧੀਆ ਸ਼ੁਰੂਆਤ ਦੀ ਜ਼ਰੂਰਤ ਸੀ। ਅਸੀਂ ਪਾਰਟਨਰਸ਼ਿਪ ਕੀਤੀ ਤੇ ਵਿਕਟ ਗੁਆ ਦਿੱਤੀਆਂ। ਇਹੀ ਸਾਡੇ ਟੂਰਨਾਮੈਂਟ ਦਾ ਮਹੌਲ ਸੀ। ਉਨ੍ਹਾਂ ਨੇ ਕਿਹਾ ਕਿ ਗੱਲ ਆਤਮ-ਵਿਸ਼ਵਾਸ ਦੀ ਹੈ। ਆਤਮ-ਵਿਸ਼ਵਾਸ ਸਪੋਰਟਸ ਦੀ ਬਹੁਤ ਵਧੀਆ ਚੀਜ਼ ਹੈ। ਜਦੋਂ ਤੁਸੀਂ ਪਾਕਿਸਤਾਨ ਵਰਗੀ ਮਹਾਨ ਟੀਮ ਨਾਲ ਖੇਡਦੇ ਹੋ ਤਾਂ ਉਹ ਤੁਹਾਡੀ ਵਿਕਟਾਂ ਡਿਗਾਉਂਦੇ ਹਨ ਤੇ ਤੁਹਾਡੇ 'ਤੇ ਦਬਾਅ ਬਣਾਉਂਦੇ ਹਨ।

ਉਨ੍ਹਾਂ ਨੇ ਅੱਗੇ ਗੱਲ ਕਰਦੇ ਹੋਏ ਮੰਨਿਆ ਕਿ ਅਸੀਂ ਅੱਜ ਦੇ ਟੂਰਨਾਮੈਂਟ 'ਚ ਦਿਲ ਖੋਲ ਕੇ ਖੇਡਿਆ। ਡੂ ਪਲੇਸਿਸ ਨੇ ਕਿਹਾ ਕਿ ਇਮਰਾਨ ਵਧੀਆ ਸੀ ਪਰ ਸਾਡੇ ਕੋਲ ਉਨ੍ਹਾਂ ਵਰਗੇ ਹੋਰ ਖਿਡਾਰੀ ਨਹੀਂ ਸਨ ਤੇ ਇਸ ਕਾਰਨ ਹੀ ਅੱਜ ਅਜਿਹੀ ਸਥਿਤੀ 'ਚ ਖੜੇ ਹਾਂ। ਸਭ ਤੋਂ ਵੱਡੇ ਡਾਊਨ ਸਾਈਡ ਦੀ ਗੱਲ ਕਰਦੇ ਡੂ ਪਲੇਸਿਸ ਨੇ ਕਿਹਾ ਕਿ ਅਸੀਂ ਟੀਮ ਦੇ ਰੂਪ ਵਜੋਂ ਖੁਦ ਨਾਲ ਇਨਸਾਫ ਨਹੀਂ ਕੀਤਾ। ਅਸੀਂ ਉਸ ਤਰ੍ਹਾਂ ਕ੍ਰਿਕਟ ਨਹੀਂ ਖੇਡੇ ਜਿਨ੍ਹੇਂ ਅਸੀਂ ਸਮਰਥ ਹਾਂ।
CWC 2019 : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਰਾਇਆ
NEXT STORY