ਨਵੀਂ ਦਿੱਲੀ (ਬਿਊਰੋ)— ਭਾਰਤ ਨੇ ਦੱਖਣ ਅਫਰੀਕਾ ਵਿਚ ਵਨਡੇ ਸੀਰੀਜ਼ ਜਿੱਤ ਲਈ ਹੈ। ਮੰਗਲਵਾਰ ਨੂੰ ਪੋਰਟ ਐਲੀਜਾਬੇਥ ਵਿਚ ਖੇਡੇ ਗਏ ਪੰਜਵੇਂ ਵਨਡੇ ਮੈਚ ਵਿਚ ਭਾਰਤ ਨੇ ਦੱਖਣ ਅਫਰੀਕਾ ਨੂੰ 73 ਦੌੜਾਂ ਹਰਾਇਆ ਹੈ। ਇਸਦੇ ਨਾਲ ਹੀ ਭਾਰਤ ਨੇ ਵਨਡੇ ਸੀਰੀਜ਼ ਵਿਚ 5-1 ਦੀ ਲੀਡ ਲੈ ਲਈ ਹੈ। ਪਿਛਲੇ 25 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਟੀਮ ਨੇ ਦੱਖਣ ਅਫਰੀਕਾ ਵਿਚ ਵਨਡੇ ਸੀਰੀਜ਼ ਜਿੱਤੀ ਹੈ।
ਭਾਰਤ ਦੀ ਇਸ ਵੱਡੀ ਉਪਲਬਧੀ ਨੂੰ ਵੀ ਦੱਖਣ ਅਫਰੀਕਾ ਦੇ ਸਾਬਕਾ ਕਪਤਾਨ ਸ਼ਾਨ ਪੋਲਾਕ ਤਰਜੀਹ ਨਹੀਂ ਦਿੰਦੇ ਹਨ। ਪੰਜਵੇਂ ਵਨਡੇ ਮੈਚ ਦੱਖਣ ਅਫਰੀਕਾ ਦੀ ਹਾਰ ਦੇ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ ਦਿਸ਼ਾਹੀਨ ਤਿਆਰੀ ਦੇ ਨਾਲ ਦੱਖਣ ਅਫਰੀਕਾ ਦੇ ਦੌਰੇ ਉੱਤੇ ਆਇਆ ਹੈ। ਪੋਲਾਕ ਮੁਤਾਬਕ ਭਾਵੇਂ ਹੀ ਭਾਰਤ ਨੇ ਇਤਿਹਾਸਕ ਵਨਡੇ ਸੀਰੀਜ਼ ਜਿੱਤ ਲਈ ਹੋਵੇ ਪਰ ਇਸ ਦੌਰੇ ਉੱਤੇ ਭਾਰਤੀ ਟੀਮ ਲਈ ਤਿਆਰੀਆਂ ਦੀ ਕਮੀ ਇਕ ਵੱਡੀ ਅੜਚਨ ਬਣੀ।
ਭਾਰਤੀ ਟੀਮ ਦਾ ਪ੍ਰਦਰਸ਼ਨ ਦੇਖ ਕੇ ਨਿਰਾਸ਼ਾ ਹੋਈ
ਭਾਰਤ ਦੇ ਇਸ ਸਫਲ ਦੌਰੇ ਨੂੰ ਅਸਫਲ ਕਰਾਰ ਦਿੰਦੇ ਹੋਏ ਪੋਲਾਕ ਨੇ ਕਿਹਾ, ''ਮੈਂ ਉਨ੍ਹਾਂ ਦੀ ਬੱਲੇਬਾਜੀ ਤੋਂ ਥੋੜ੍ਹਾ ਨਿਰਾਸ਼ ਸੀ। ਜਦੋਂ ਉਹ ਇਸ ਦੌਰੇ ਉੱਤੇ ਆਏ ਸਨ ਤਾਂ ਮੈਂ ਸੋਚਿਆ ਸੀ ਕਿ ਇਹ ਉਨ੍ਹਾਂ ਦੀ ਮਜ਼ਬੂਤੀ ਸਾਬਤ ਹੋਵੇਗੀ। ਪਰ ਟੈਸਟ ਸੀਰੀਜ਼ ਵਿਚ ਉਹ ਜਿਸ ਤਰ੍ਹਾਂ ਨਾਲ ਖੇਡੇ, ਮੈਨੂੰ ਥੋੜ੍ਹੀ ਨਿਰਾਸ਼ਾ ਹੋਈ।''
ਪੋਲਾਕ ਨੇ ਕਿਹਾ- ਕੀ ਭਾਰਤੀ ਟੀਮ ਵਨਡੇ ਸੀਰੀਜ਼ ਜਿੱਤ ਕੇ ਸੰਤੁਸ਼ਟ ਹੋਣਗੇ
ਪੋਲਾਕ ਨੇ ਭਾਰਤੀ ਟੀਮ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਕੀ ਭਾਰਤ ਵਨਡੇ ਸੀਰੀਜ਼ ਜਿੱਤ ਕੇ ਸੰਤੁਸ਼ਟ ਹੋਵੇਗਾ ਜਦੋਂ ਕਿ ਭਾਰਤੀ ਟੀਮ ਦੀ ਤਰਜੀਹ ਟੈਸਟ ਸੀਰੀਜ਼ ਜਿੱਤਣ ਦੀ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਪਤਾ ਚੱਲ ਗਿਆ ਸੀ ਕਿ ਤਿਆਰੀਆਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਇੱਥੇ ਥੋੜ੍ਹਾ ਹੋਰ ਸਮਾਂ ਪਹਿਲਾਂ ਆ ਜਾਣਾ ਚਾਹੀਦਾ ਸੀ। ਜੇਕਰ ਤੁਸੀ ਆਪਣੇ ਦੇਸ਼ ਤੋਂ ਬਾਹਰ ਟੈਸਟ ਸੀਰੀਜ਼ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ।''
ਪਹਿਲੀ ਨਜ਼ਰ 'ਚ ਹੋਇਆ ਸੀ ਡਿਵਿਲੀਅਰਸ ਨੂੰ ਪਿਆਰ
NEXT STORY