ਜਲੰਧਰ— ਕ੍ਰਿਕਟ 'ਚ ਤੂਫਾਨੀ ਪਾਰੀਆਂ ਦੀ ਲੜੀ 'ਚ ਨਵਾਂ ਇਤਿਹਾਸ ਲਿਖਣ ਵਾਲੇ ਦੱਖਣੀ ਅਫਰੀਕੀ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੂੰ ਡੇਨੀਅਲ ਨਾਲ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ ਸੀ। ਡੇਨੀਅਲ ਨੂੰ ਸਭ ਤੋਂ ਪਹਿਲਾਂ ਡਿਵਿਲੀਅਰਸ ਇਕ ਰੈਸਟੋਰੈਂਟ 'ਚ ਮਿਲਿਆ ਸੀ। ਡੇਨੀਅਲ ਇਥੇ ਆਪਣੀ ਮਾਂ ਨਾਲ ਲੰਚ ਲਈ ਆਈ ਸੀ।
ਡਿਵਿਲੀਅਰਸ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਿਨ ਡੇਨੀਅਲ ਦੀਆਂ ਨਜ਼ਰਾਂ ਸਾਰਾ ਕੰਮ ਕਰ ਗਈਆਂ ਸਨ। ਡਿਵਿਲੀਅਰਸ ਘਰ ਪਹੁੰਚਿਆ ਅਤੇ ਆਪਣੀ ਮਾਂ ਨਾਲ ਡੇਨੀਅਲ ਬਾਰੇ ਗੱਲ ਕੀਤੀ ਅਤੇ ਉਸ ਦਾ ਨੰਬਰ ਮੰਗਿਆ। ਦੋਵਾਂ 'ਚ ਗੱਲਬਾਤ ਸ਼ੁਰੂ ਹੋ ਗਈ ਪਰ ਉਦੋਂ ਡੇਨੀਅਲ ਪੜ੍ਹਾਈ 'ਚ ਬਿਜ਼ੀ ਰਹਿਣ ਕਾਰਨ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੀ ਸੀ। ਆਖਿਰ ਉਸ ਦੇ ਭਰਾ ਦੇ ਵਿਆਹ 'ਚ ਡਿਵਿਲੀਅਰਸ ਇਕ ਵਾਰ ਫਿਰ ਡੇਨੀਅਲ ਨੇੜੇ ਆਇਆ। ਡਿਵਿਲੀਅਰਸ ਨੇ ਡੇਨੀਅਲ ਨੂੰ ਆਈ. ਪੀ. ਐੱਲ. ਦੌਰਾਨ ਪ੍ਰਪੋਜ਼ ਕੀਤਾ ਸੀ। ਡੇਨੀਅਲ ਭਾਰਤ 'ਚ ਡਿਵਿਲੀਅਰਸ ਦੇ ਮੈਚ ਦੇਖਣ ਲਈ ਆਈ ਸੀ, ਉਦੋਂ ਹੀ ਡਿਵਿਲੀਅਰਸ ਡੇਨੀਅਲ ਨੂੰ ਲੈ ਕੇ ਤਾਜ ਮਹੱਲ ਪਹੁੰਚਿਆ ਤੇ ਤੈਅ ਪ੍ਰੋਗਰਾਮ ਤਹਿਤ ਉਸ ਨੂੰ ਪ੍ਰਪੋਜ਼ ਕੀਤਾ। ਇਸ ਕੰਮ 'ਚ ਡਿਵਿਲੀਅਰਸ ਦਾ ਸਾਥ ਉਸ ਦੇ ਆਰ. ਸੀ. ਬੀ. ਦੇ ਸਾਥੀ ਕ੍ਰਿਕਟਰਾਂ ਨੇ ਦਿੱਤਾ ਸੀ ਪਰ ਡੇਨੀਅਲ ਨੇ ਇਹ ਪ੍ਰਪੋਜ਼ ਠੁਕਰਾ ਦਿੱਤਾ ਸੀ। ਡਿਵਿਲੀਅਰਸ ਫਿਰ ਵੀ ਪਿੱਛੇ ਨਹੀਂ ਹਟਿਆ। ਆਖਿਰਕਾਰ ਡੇਨੀਅਲ ਨੂੰ ਝੁਕਣਾ ਪਿਆ ਤੇ 2013 'ਚ ਦੋਵਾਂ ਨੇ ਵਿਆਹ ਕਰ ਲਿਆ।
ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਨਹੀਂ ਲੈਣਗੇ ਰੂਦਿਸ਼ਾ-ਕਿਪ੍ਰੋਪ
NEXT STORY