ਨਵੀਂ ਦਿੱਲੀ—ਆਈ. ਪੀ. ਐੱਲ ਦੇ 12ਵੇਂ ਸੀਜਨ ਦੇ ਵੱਡੇ ਮੁਕਾਬਲੇ ਦਾ ਫੈਨਜ਼ ਨੂੰ ਕਾਫ਼ੀ ਇੰਤਜ਼ਾਰ ਸੀ। ਇਹ ਮੈਚ ਚੇਨਈ ਸੁਪਰ ਕਿੰਗਸ ਤੇ ਇਸ ਸੀਜਨ 'ਚ ਧਮਾਲ ਕਰ ਰਹੀ ਕੋਲਕਾਤਾ ਨਾਈਟ ਰਾਈਡਰਸ ਦੇ ਵਿਚਕਾਰ ਸੀ। ਉਮੀਦ ਮੁਤਾਬਕ ਆਂਦਰੇ ਰਸੇਲ ਦਾ ਜਲਵਾ ਇਸ ਮੈਚ 'ਚ ਵੀ ਕਾਇਮ ਰਿਹਾ ਪਰ ਬਾਕੀ ਦੇ ਬੱਲੇਬਾਜ਼ਾਂ ਦੇ ਫਲਾਪ ਸ਼ੋਅ ਦੇ ਚੱਲਦੇ ਕੋਲਕਾਤਾ ਚੁਣੌਤੀ ਭਰਪੂਰ ਸਕੋਰ ਨਹੀਂ ਬਣਾ ਸਕੀ ਤੇ ਚੇਨਈ ਦੀ ਟੀਮ ਨੇ ਆਪਣੇ ਮੈਦਾਨ 'ਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਤਾਹਿਰ ਦੇ ਓਵਰ 'ਚ ਘੱਟੀ ਮਜ਼ੇਦਾਰ ਘਟਨਾ-
ਪਰ ਕੋਲਕਾਤਾ ਦੇ ਖਿਲਾਫ ਮੈਚ 'ਚ ਇਕ ਮਜ਼ੇਦਾਰ ਘਟਨਾ ਤੱਦ ਹੋਈ ਜਦ ਧੋਨੀ ਨੇ ਇਮਰਾਨ ਤਾਹਿਰ ਦੀ ਗੇਂਦ 'ਤੇ ਵੱਡੀ ਜੋਸ਼ੀਲੀ ਅਪੀਲ ਕੀਤੀ ਤੇ ਉਹਨੂੰ ਅੰਪਾਇਰ ਨੇ ਨਕਾਰ ਦਿੱਤੀ। ਇਸ ਤੋਂ ਬਾਅਦ ਤਾਹਿਰ ਤੇ ਧੋਨੀ 'ਚ ਕੁਝ ਦੇਰ ਗੱਲਬਾਤ ਹੋਈ ਤੇ ਧੋਨੀ ਮੁਸਕੁਰਾਉਂਦੇ ਹੋਏ ਨਜ਼ਰ ਆਏ। ਤਾਹਿਰ ਨੇ ਇਸ ਓਵਰ 'ਚ ਇਕ ਵਧੀਆ ਲੇਗ ਸਪਿਨ ਗੇਂਦ ਸੁੱਟੀ ਜੋ ਸਿੱਧੀ ਆਂਦਰੇ ਰਸੇਲ ਦੇ ਪੈਡ 'ਤੇ ਲੱਗੀ।
ਜਦੋਂ ਧੋਨੀ ਦਾ ਰੀਵਿਊ ਗਿਆ ਬੇਕਾਰ . .
ਤਾਹਿਰ ਪੂਰੀ ਤਰ੍ਹਾਂ ਨਿਸ਼ਚਿਤ ਸਨ ਕਿ ਉਨ੍ਹਾਂ ਨੂੰ ਵਿਕਟ ਮਿਲ ਗਈ ਹੈ ਪਰ ਅੰਪਾਇਰ ਨੇ ਇਸ ਨੂੰ ਨਕਾਰ ਦਿੱਤਾ। ਉਸ ਸਮੇਂ ਧੋਨੀ ਵੀ ਅਪੀਲ ਕਰਨ 'ਚ ਵਿਅਸਤ ਸਨ। ਇਸ 'ਚ ਤਾਹਿਰ ਨੇ ਧੋਨੀ ਤੋਂ ਰੀਵਿਊ ਲੈਣ ਦੀ ਗੁਜਾਰਿਸ਼ ਕੀਤੀ। ਇਸ ਦੌਰਾਨ ਧੋਨੀ ਦੀ ਮੁਸਕੁਰਾਹਟ ਦੱਸ ਰਹੀ ਸੀ ਕਿ ਉਹ ਜਾਣਦੇ ਸਨ, ਗੇਂਦ ਇੰਨੀ ਜ਼ਿਆਦਾ ਸਪਿਨ ਹੋਈ ਹੈ ਕਿ ਵਿਕਟ 'ਤੇ ਨਹੀਂ ਲਗੇਗੀ। ਗੇਂਦਬਾਜ਼ ਦੇ ਕਹਿਣ 'ਤੇ ਧੋਨੀ ਨੇ ਆਖ਼ਿਰਕਾਰ ਰੀਵਿਊ ਲੈ ਲਿਆ। ਬਾਅਦ 'ਚ ਡੀ. ਆਰ. ਐੱਸ. 'ਚ ਪਤਾ ਚੱਲਿਆ ਕਿ ਗੇਂਦ ਸਟੰਪ ਦੀ ਲਾਈਨ 'ਤੇ ਟਕਰਾਉਣ ਦੇ ਬਾਵਜੂਦ ਸਟੰਪ ਨੂੰ ਬਚ ਕੇ ਨਿਕਲ ਰਹੀ ਸੀ। ਅੰਪਾਇਰ ਪਹਿਲਾਂ ਹੀ ਨਾਟ ਆਊਟ ਦੇ ਚੁੱਕਿਆ ਸੀ ਇਸ ਲਈ ਇਕ ਰੀਵਿਊ ਵੀ ਬੇਕਾਰ ਚੱਲਿਆ ਗਿਆ।
ਅੰਡਰ-19 ਵਿਸ਼ਵ ਕੱਪ ਦਾ ਇਹ ਚੈਂਪੀਅਨ ਕ੍ਰਿਕਟ ਤੋਂ ਹੋਇਆ ਦੂਰ, ਦ੍ਰਾਵਿੜ ਨੇ ਦੱਸਿਆ ਐਂਟਰੀ ਦਾ ਫਾਰਮੁੱਲਾ
NEXT STORY