ਨਵੀਂ ਦਿੱਲੀ- ਮਹਿੰਦਰ ਸਿੰਘ ਧੋਨੀ ਨੇ ਬਚਪਨ ਦੇ ਆਪਣੇ ਸੁਪਨੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਚਿੱਤਰਕਾਰ ਬਣਨਾ ਚਾਹੁੰਦਾ ਸੀ ਤੇ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਕਰਨਾ ਚਾਹੇਗਾ। ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀਆਂ ਸੰਭਾਵਨਾਵਾਂ ਦੀ ਚਰਚਾ ਵਿਚਾਲੇ ਧੋਨੀ ਨੇ ਆਪਣੀਆਂ ਕੁਝ ਪੇਟਿੰਗਾਂ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਵੀਡੀਓ ਵਿਚ ਕਿਹਾ, ''ਮੈਂ ਤੁਹਾਡੇ ਸਾਰਿਆਂ ਨਾਲ ਇਕ ਗੁਪਤ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਬਚਪਨ ਤੋਂ ਹੀ ਮੈਂ ਚਿੱਤਰਕਾਰ ਬਣਨਾ ਚਾਹੁੰਦਾ ਸੀ। ਮੈਂ ਬਹੁਤ ਕ੍ਰਿਕਟ ਖੇਡ ਲਈ ਹੈ ਤੇ ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਹੁਣ ਸਮਾਂ ਉਹ ਕਰਨ ਦਾ ਆ ਗਿਆ ਹੈ, ਜੋ ਮੈਂ ਕਰਨਾ ਚਾਹੁੰਦਾ ਸੀ ਤੇ ਇਸ ਲਈ ਮੈਂ ਕੁਝ ਪੇਂਟਿੰਗਾਂ ਬਣਾਈਆਂ ਹਨ।'' ਭਾਰਤ ਦੀ ਟੀ-20 ਤੇ ਵਨ ਡੇ ਵਿਸ਼ਵ ਕੱਪ ਜੇਤੂ ਟੀਮਾਂ ਦੇ ਕਪਤਾਨ ਰਹੇ 37 ਸਾਲਾ ਧੋਨੀ ਕ੍ਰਿਕਟ ਮਹਾਕੁੰਭ 'ਚ ਹਿੱਸਾ ਲੈਣ ਦੇ ਲਈ ਭਾਰਤੀ ਟੀਮ ਦੇ ਨਾਲ ਬ੍ਰਿਟੇਨ ਜਾਣ ਦੇ ਲਈ ਤਿਆਰ ਹੈ। ਇਹ ਉਸਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ।
.@msdhoni Mahi way with a paintbrush? What? #WhyDhoniWhy pic.twitter.com/TzE0Wsd1a7
— Surendhar MK (@SurendharMK) May 20, 2019
ਧੋਨੀ ਨੇ ਕਿਹਾ ਕਿ ਜਲਦ ਹੀ ਉਹ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਏਗਾ ਤੇ ਉਸ ਨੇ ਇਸ ਸਬੰਧ ਵਿਚ ਆਪਣੇ ਪ੍ਰਸ਼ੰਸਕਾਂ ਤੋਂ ਸੁਝਾਅ ਤੇ ਸਲਾਹ ਮੰਗੀ ਹੈ।

ਵਿਸ਼ਵ ਕੱਪ ਦੇ 8 ਘੰਟਿਆਂ ਤਕ ਪ੍ਰੋਗਰਾਮ ਪੇਸ਼ ਕਰੇਗਾ ਪਾਵਰ ਸਪੋਰਟਸ
NEXT STORY