ਨਵੀਂ ਦਿੱਲੀ- ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਦਰਮਿਆਨ ਖੇਡਿਆ ਗਿਆ ਮੈਚ ਬੇਹੱਦ ਰੋਮਾਂਚਕ ਰਿਹਾ। ਆਖਰੀ ਓਵਰ ਤਕ ਚੱਲੇ ਇਸ ਮੈਚ ਵਿੱਚ ਭਾਰਤੀ ਟੀਮ ਨੇ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਦੀ ਟੀਮ 19.5 ਓਵਰਾਂ 'ਚ 147 ਦੌੜਾਂ 'ਤੇ ਸਿਮਟ ਗਈ। ਇਸ ਤੋਂ ਬਾਅਦ ਭਾਰਤ ਨੇ 19.4 ਓਵਰਾਂ 'ਚ 5 ਵਿਕਟਾਂ 'ਤੇ ਜਿੱਤ ਦਰਜ ਕੀਤੀ। ਪਾਕਿਸਤਾਨ ਨੂੰ ਮਿਲੀ ਹਾਰ ਤੋਂ ਬਾਅਦ ਵੀ ਸਾਬਕਾ ਕ੍ਰਿਕਟਰ ਟੀਮ ਦੀ ਤਾਰੀਫ ਕਰ ਰਹੇ ਹਨ।
ਇਹ ਵੀ ਪੜ੍ਹੋ : ਬਕਾਇਆ ਨਾ ਦੇਣ ’ਤੇ ਪਾਕਿ ਓਲੰਪੀਅਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਦੇਣ ਤੋਂ ਹਸਪਤਾਲ ਨੇ ਕੀਤਾ ਮਨ੍ਹਾ
ਮੋਇਨ ਖਾਨ ਨੇ ਕਿਹਾ, "ਭਾਰਤ ਤੋਂ ਹਾਰਨ ਤੋਂ ਬਾਅਦ ਜੋ ਆਲੋਚਨਾ ਹੋ ਰਹੀ ਹੈ, ਉਹ ਪਹਿਲਾਂ ਵਰਗੀ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਇਕ-ਦੂਜੇ ਲਈ ਮਾਹੌਲ ਬਣਾਇਆ, ਉਹ ਵਾਕਈ ਹੈਰਾਨੀਜਨਕ ਸੀ। ਸਾਡੀ ਟੀਮ ਇੱਥੇ ਵੀ ਬਹੁਤ ਜੂਝਾਰੂ ਰਹੀ ਹੈ। ਭਾਰਤ ਖਿਲਾਫ ਮੈਚ 'ਚ ਵੀ ਸਖਤ ਰਹੀ। ਆਖਰੀ ਓਵਰ ਤਕ ਦੀ ਲੜਾਈ ਸ਼ਲਾਘਾਯੋਗ ਰਹੀ।
ਇਹ ਵੀ ਪੜ੍ਹੋ : ਚੀਨੀ ਅਧਿਕਾਰੀਆਂ ਨੇ ਓਲੰਪਿਕ ਦੌਰਾਨ ਸੈਮੀਫਾਈਨਲ 'ਚ ਹਾਰਨ ਦਾ ਹੁਕਮ ਦਿੱਤਾ ਸੀ : ਬੈਡਮਿੰਟਨ ਖਿਡਾਰੀ
ਸਾਬਕਾ ਸਪਿਨਰ ਇਕਬਾਲ ਕਾਸਿਮ ਨੇ ਕਿਹਾ, "ਇਹ ਸ਼ਾਨਦਾਰ ਮੈਚ ਅਤੇ ਬਹੁਤ ਕਰੀਬੀ ਮੈਚ ਸੀ। ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਟੀਮ ਸ਼ਾਹੀਨ ਸ਼ਾਹ ਅਫਰੀਦੀ ਦੇ ਬਿਨਾਂ ਇੱਕ ਚੈਂਪੀਅਨ ਟੀਮ ਵਾਂਗ ਖੇਡੀ। ਤੇਜ਼ ਗੇਂਦਬਾਜ਼ ਦੀ ਸ਼ਾਹੀਨ ਸ਼ਾਹ ਅਫਰੀਦੀ ਦੀ ਸੇਵਾ ਨਹੀਂ ਮਿਲ ਸਕੀ।
ਉਨ੍ਹਾਂ ਨੇ ਅੱਗੇ ਕਿਹਾ, "ਸਾਡੇ ਨੌਜਵਾਨ ਤੇਜ਼ ਗੇਂਦਬਾਜ਼ਾਂ ਖਾਸ ਤੌਰ 'ਤੇ ਨਸੀਮ ਸ਼ਾਹ ਅਤੇ ਸ਼ਾਹਨਵਾਜ਼ ਦਹਾਨੀ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਅਤੇ ਇੱਥੇ ਵੱਡੇ ਦਿਲ ਨਾਲ ਪ੍ਰਦਰਸ਼ਨ ਕੀਤਾ। ਨਸੀਮ ਦੀ ਸ਼ਲਾਘਾ ਕਰਨੀ ਬਣਦੀ ਹੈ, ਜੋ ਜ਼ਖਮੀ ਹੋਣ ਤੋਂ ਬਾਅਦ ਵੀ ਆਪਣਾ ਓਵਰ ਪੂਰਾ ਕਰਨ ਲਈ ਪ੍ਰੇਰਣਾਦਾਇਕ ਹੈ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਸ਼ੀਆ ਕੱਪ 2022: ਸ਼੍ਰੀਲੰਕਾ ਨੂੰ ਬੰਗਲਾਦੇਸ਼ ਖ਼ਿਲਾਫ਼ ਬਿਹਤਰ ਬੱਲੇਬਾਜ਼ੀ ਕਰਨ ਦੀ ਉਮੀਦ
NEXT STORY