ਨਵੀਂ ਦਿੱਲੀ : ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵਨ ਡੇ ਸੀਰੀਜ਼ ਦਾ ਆਖਰੀ ਮੈਚ ਮਾਊਂਟ ਮਾਉਨਗਾਨੁਈ ਵਿਖੇ ਖੇਡਿਆ ਗਿਆ। ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਮਯੰਕ ਅਗਰਵਾਲ ਜਲਦੀ ਹੀ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਅਤੇ ਪ੍ਰਿਥਵੀ ਸ਼ਾਹ ਵੀ ਵੱਡੀ ਪਾਰੀ ਨਾ ਖੇਡ ਸ ਕੇ। ਕੇ. ਐੱਲ. ਰਾਹੁਲ ਦੇ 112 ਅਤੇ ਸ਼੍ਰੇਅਸ ਅਈਅਰ ਦੀਆਂ 62 ਦੌੜਾਂ ਨੇ ਭਾਰਤੀ ਟੀਮ ਨੂੰ 296 ਦੌੜਾਂ ਤਕ ਪਹੁੰਚਾਇਆ।

ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਮਾਰਟਿਨ ਗੁਪਟਿਲ 46 ਗੇਂਦਾਂ 'ਤੇ 66 ਦੌੜਾਂ ਬਣਾ ਕੇ ਆਊਟ ਹੋਏ। ਹੈਨਰੀ ਨਿਕੋਲਸ ਨੇ ਵੀ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੇਠਲੇ ਕ੍ਰਮ 'ਤੇ ਕੌਲਿਨ ਡੀ ਗ੍ਰੈਂਡਹਾਮ ਨੇ 28 ਗੇਂਦਾਂ 'ਤੇ 58 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ 3-0 ਨਾਲ ਆਪਣੇ ਨਾਂ ਕਰ ਲਈ।
ਭਾਰਤ ਦੀ ਇਸ ਸ਼ਰਮਕਾਰ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ। ਜਿੱਥੇ ਦਰਸ਼ਕਾਂ ਨੇ ਟੀਮ ਇੰਡੀਆ ਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ ਉੱਥੇ ਹੀ ਉਨ੍ਹਾਂ ਨੇ ਟੀਮ ਨੂੰ ਰੱਜ ਕੇ ਟ੍ਰੋਲ ਵੀ ਕੀਤਾ।



IND vs NZ : ਆਖ਼ਰੀ ਵਨ-ਡੇ 'ਚ ਕੋਹਲੀ ਨੇ ਦਰਜ ਕੀਤਾ ਇਹ ਸ਼ਰਮਨਾਕ ਰਿਕਾਰਡ
NEXT STORY