ਜਲੰਧਰ— ਮਹਿੰਦਰ ਸਿੰਘ ਧੋਨੀ ਦੇ ਘਰ ਯਾਨੀ ਕਿ ਰਾਂਚੀ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸੈਂਕੜਾ ਲਗਾਉਣ ਦੇ ਬਾਵਜੂਦ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ। 32 ਦੌੜਾਂ ਨਾਲ ਮੈਚ ਗੁਆਉਣ ਦਾ ਦੁੱਖ ਵਿਰਾਟ ਦੇ ਚਿਹਰੇ 'ਤੇ ਮੈਚ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਦੌਰਾਨ ਵੀ ਦੇਖਣ ਨੂੰ ਮਿਲਿਆ। ਵਿਰਾਟ ਨੇ ਕਿਹਾ ਕਿ ਇਸ ਤਰ੍ਹਾਂ ਹਾਰਨਾ ਬਹੁਤ ਨਿਰਾਸ਼ਾਜਨਕ ਹੈ। ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਅਸੀਂ ਚੰਗੀ ਪੋਜੀਸ਼ਨ 'ਚ ਸੀ। ਪਰ ਜਿਵੇਂ ਹੀ ਵਿਜੇ ਸ਼ੰਕਰ ਦੀ ਵਿਕਟ ਡਿੱਗੀ, ਮੈਚ 'ਚ ਸਾਡੀ ਪਕੜ ਢੀਲੀ ਪੈ ਗਈ।
ਵਿਰਾਟ ਨੇ ਕਿਹਾ ਕਿ ਰਾਂਚੀ ਦੀ ਪਿੱਚ ਹਮੇਸ਼ਾ ਦੀ ਤਰ੍ਹਾਂ ਚੰਗੀ ਸੀ। ਹਾਲਾਂਕਿ ਆਸਟਰੇਲੀਆ ਜਦੋ ਬੱਲੇਬਾਜ਼ੀ ਕਰ ਰਹੀ ਸੀ ਤਾਂ ਸਾਨੂੰ ਲੱਗ ਰਿਹਾ ਸੀ ਕਿ ਉਹ 350 ਤੋਂ ਜ਼ਿਆਦਾ ਦੌੜਾਂ ਦਾ ਟੀਚਾ ਅਸੀਂ ਦੇਵਾਂਗੇ। ਪਰ ਅਸੀਂ ਇਸ ਵਿਚਾਲੇ ਚੰਗੀ ਗੇਂਦਬਾਜ਼ੀ ਕਰ ਉਨ੍ਹਾਂ ਨੂੰ ਰੋਕ ਲਿਆ। ਮੈਨੂੰ ਮੈਚ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਸ਼ਾਮ ਹੁੰਦੇ-ਹੁੰਦੇ ਡਿਊ ਫੈਕਟਰ ਇਸ ਪਿੱਚ 'ਤੇ ਕੰਮ ਕਰੇਗਾ। ਪਰ ਮੈਂ ਹੈਰਾਨ ਹਾਂ। ਅਜਿਹਾ ਕੁਝ ਨਹੀਂ ਹੋਇਆ। ਆਸਟਰੇਲੀਆ ਨੇ ਲਗਾਤਾਰ ਚੰਗੀ ਗੇਂਦਬਾਜ਼ ਕੀਤੀ। ਉਨ੍ਹਾਂ ਨੇ ਸਹੀ ਦਿਸ਼ਾ 'ਚ ਗੇਂਦਬਾਜ਼ੀ ਕੀਤੀ ਜਿਸ ਨਾਲ ਸਾਨੂੰ ਖੁਲ੍ਹਕੇ ਖੇਡਣ ਦਾ ਮੌਕਾ ਨਹੀਂ ਮਿਲਿਆ।
ਉਸਮਾਨ ਖਵਾਜਾ ਨੇ ਲਗਾਇਆ ਆਪਣੇ ਕਰੀਅਰ ਦਾ ਪਹਿਲਾ ਸੈਂਕੜਾਂ
NEXT STORY