ਸਪੋਰਟਸ ਡੈਸਕ- ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ T20 ਵਰਲਡ ਕੱਪ 2026 ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਆਈਸੀਸੀ ਟੂਰਨਾਮੈਂਟ ਦਾ ਸ਼ਡਿਊਲ ਅੱਜ 25 ਨਵੰਬਰ ਨੂੰ ਜਾਰੀ ਹੋਣ ਵਾਲਾ ਹੈ, ਪਰ ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਹਾਈ-ਵੋਲਟੇਜ ਮੁਕਾਬਲੇ ਦੀ ਤਾਰੀਖ਼ ਅਤੇ ਸਥਾਨ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ।
IND vs PAK ਮੈਚ ਡਿਟੇਲਜ਼
ਭਾਰਤ ਤੇ ਪਾਕਿਸਤਾਨ ਵਿਚਾਲੇ 15 ਫਰਵਰੀ ਨੂੰ ਮਹਾਮੁਕਾਬਲਾ ਹੋ ਸਕਦਾ ਹੈ। ਇਹ ਮੈਚ ਸ਼੍ਰੀਲੰਕਾ ਦੇ ਕੋਲੰਬੋ ਸਥਿਤ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਸਕਦਾ ਹੈ। ਇਹ ਮੁਕਾਬਲਾ ਏਸ਼ੀਆ ਕੱਪ 2025 ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ T20 ਵਰਲਡ ਕੱਪ ਵਿੱਚ ਪਹਿਲੀ ਟੱਕਰ ਹੋਵੇਗੀ।
ਟੂਰਨਾਮੈਂਟ ਦਾ ਫਾਰਮੈਟ
T20 ਵਰਲਡ ਕੱਪ 2026 ਦਾ ਆਯੋਜਨ 7 ਫਰਵਰੀ ਤੋਂ 8 ਮਾਰਚ ਤੱਕ ਹੋਵੇਗਾ। ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਪੰਜ-ਪੰਜ ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਪਾਕਿਸਤਾਨ ਦੇ ਮੈਚ: ਪਾਕਿਸਤਾਨ ਦੀ ਟੀਮ ਆਪਣੇ ਸਾਰੇ ਮੁਕਾਬਲੇ ਕੋਲੰਬੋ ਜਾਂ ਕੈਂਡੀ, ਸ਼੍ਰੀਲੰਕਾ ਵਿੱਚ ਖੇਡੇਗੀ।
ਡਿਫੈਂਡਿੰਗ ਚੈਂਪੀਅਨ: ਟੀਮ ਇੰਡੀਆ ਮੌਜੂਦਾ ਡਿਫੈਂਡਿੰਗ ਚੈਂਪੀਅਨ ਹੈ, ਜਿਸ ਨੇ 2024 ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ।
ਭਾਰਤੀ ਮਹਿਲਾ ਟੀਮ ਨੇ ਕਬੱਡੀ ਵਿਸ਼ਵ ਕੱਪ ਖਿਤਾਬ ਜਿੱਤਿਆ, PM ਮੋਦੀ ਨੇ ਦਿੱਤੀ ਵਧਾਈ
NEXT STORY