ਨਵੀਂ ਦਿੱਲੀ— ਆਈ.ਪੀ.ਐੱਲ. ਟੂਰਨਾਮੈਂਟ ਦੇ 35ਵੇਂ ਮੁਕਾਬਲਾ 'ਚ ਦਿੱਲੀ ਡੇਅਰਡੇਵਿਲਸ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਹੱਥੋਂ 7 ਵਿਕਟਾਂ ਨਾਲ ਹਾਰ ਮਿਲੀ। ਇਸ ਹਾਰ ਦੇ ਨਾਲ ਦਿੱਲੀ ਦੀ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਇਆ। ਦਿੱਲੀ ਇਹ 10 ਮੈਚਾਂ 'ਚੋਂ 7ਵੀਂ ਹਾਰ ਰਹੀ ਅਤੇ ਉਸ ਦੇ ਤਿੰਨ ਜਿੱਤ ਦੇ ਨਾਲ 6ਅੰਕ ਹਨ। ਜੇਕਰ ਦਿੱਲੀ ਆਪਣੇ ਬਚੇ 4 ਮੈਚ ਜਿੱਤ ਵੀ ਜਾਂਦੀ ਹੈ ਤਾਂ ਇਸ ਦੇ ਬਾਵਜੂਦ ਵੀ ਉਹ ਪਲੇਆਫ 'ਚ ਜਗ੍ਹਾ ਨਹੀਂ ਬਣਾ ਸਕੇਗੀ। ਦਿੱਲੀ ਇਸ ਟੂਰਨਾਮੈਂਟ 'ਚ ਪਲੇਆਫ ਤੋਂ ਬਾਹਰ ਹੋਣ ਵਾਲੀ ਟੀਮ ਬਣੀ।
ਹਾਰ ਦਾ ਗਮ ਕਪਤਾਨ ਸ਼੍ਰੇਅਰ ਅਇਰ ਦੇ ਚਿਹਰੇ 'ਤੇ ਖਾਸ ਝਲਕ ਰਿਹਾ ਸੀ। ਮੈਚ ਤੋਂ ਬਾਅਦ ਅਇਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਅੰਤ 'ਚ ਉਸ ਨੂੰ ਜਿੱਤ 'ਚ ਤਬਦੀਲ ਨਹੀਂ ਕਰ ਸਕੇ। ਅਸੀਂ ਪਹਿਲਾਂ ਬੱਲੇਬਾਜ਼ੀ ਕਰਦ ਹੋਏ ਵਧੀਆ ਸ਼ੁਰੂਆਤ ਕੀਤੀ ਪਰ ਆਖਰੀ ਓਵਰਾਂ 'ਚ ਸਕੋਰ ਵੱਡਾ ਨਹੀਂ ਕਰ ਸਕੇ। ਸਾਨੂੰ 10 ਦੌੜਾਂ ਜ਼ਿਆਦਾ ਬਣਾਉਣ ਦੀ ਜਰੂਰਤ ਸੀ।
ਖਰਾਬ ਫਿਲਡਿੰਗ ਦੇਖ ਹੋਏ ਗੁੱਸੇ
ਅਇਰ ਖਿਡਾਰੀਆਂ ਦੀ ਖਰਾਬ ਫਿਲਡਿੰਗ ਦੇਖ ਗੁੱਸੇ 'ਚ ਆਏ। ਉਸ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਸ਼ੁਰੂਆਤ 'ਚ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕਿਆ ਪਰ ਖਰਾਬ ਫਿਲਡਿੰਗ ਕਾਰਨ ਸਾਨੂੰ ਮੈਚ ਗੁਆਉਣਾ ਪਿਆ। ਸਾਨੂੰ ਹੁਣ ਵੀ ਫਿਲਡਿੰਗ 'ਚ ਸੁਧਾਰ ਕਰਨ ਦੀ ਜਰੂਰਤ ਹੈ।
ਮਿਸ਼ਰਾ ਦੀ ਕੀਤੀ ਤਾਰੀਫ
ਉਸ ਨੇ ਸਪਿਨਰ ਅਮਿਤ ਮਿਸ਼ਰਾ ਦੀ ਕਾਫੀ ਤਾਰੀਫ ਕੀਤੀ। ਅਇਰ ਨੇ ਕਿਹਾ ਕਿ ਉਸ ਦੇ ਵਲੋਂ ਹਾਸਲ ਕੀਤੀਆਂ ਗਈਆਂ ਦੋ ਵਿਕਟਾਂ ਲਈ ਸਹੀ ਸਾਬਤ ਹੋਈਆਂ। ਉਸ ਨੇ ਕਿਹਾ ਆਪਣਾ ਪੂਰਾ ਯੋਗਦਾਨ ਦਿੱਤਾ ਅਤੇ ਮੈਚ ਦਾ ਪੱਲੜਾ ਆਪਣੇ ਵੱਲ ਮੋੜਿਆ ਪਰ ਅਵੇਸ਼ ਖਾਨ ਉਮੀਦਾਂ 'ਤੇ ਖਰੇ ਉਤਰੇ। ਉਸ ਨੇ ਕਿਹਾ ਕਿ ਆਖੀਰ 'ਚ ਹੈਦਰਾਬਾਦ ਨੇ ਵਧੀਆ ਬੱਲੇਬਾਜ਼ੀ ਕੀਤੀ ਅਤੇ ਉਸ ਨੇ ਮੈਚ ਆਪਣੇ ਪੱਖ 'ਚ ਕਰ ਲਿਆ। ਉਹ ਅੰਕ ਤਾਲਿਕਾ 'ਚ ਉੱਪਰ ਅਤੇ ਉਸ ਦਾ ਬੈਟਿੰਗ ਲਾਇਨਮੈਂਟ ਵੀ ਮਜਬੂਤ ਹੈ।
ਕ੍ਰਿਕਟ ਤੋਂ ਦੂਰ ਹੋ ਕੇ ਖੁਸ਼ ਹਨ ਵਾਰਨਰ, ਪਰਿਵਾਰ ਨਾਲ ਬਿਤਾ ਰਹੇ ਹਨ ਸਮਾਂ
NEXT STORY