ਬਾਰਸੀਲੋਨਾ : ਬਾਰਸੀਲੋਨਾ ਦੇ ਫੁੱਟਬਾਲਰ ਲਿਓਨੇਲ ਮੇਸੀ ਨੇ ਬੈਸਟ ਗੋਲ ਐਵਾਰਡ ਵਿਚ ਕਲੀਨ ਸਵੀਪ ਕੀਤਾ। ਬਾਰਸੀਲੋਨਾ ਦੇ ਬੈਸਟ ਗੋਲ ਐਵਾਰਡ ਦੇ ਟਾਪ-3 ਗੋਲ ਅਰਜਨਟੀਨਾ ਦੇ ਫੁੱਟਬਾਲਰ ਮੇਸੀ ਰਹੇ। ਮੇਸੀ ਦੇ 2007 ਵਿਚ ਕੋਪਾ ਡੇਲ ਰੇ ਸੈਮੀਫਾਈਨਲ ਵਿਚ ਗੇਟਾਫੇ ਖਿਲਾਫ ਕੀਤੇ ਗਏ ਜੇਤੂ ਗੋਲ ਨੂੰ ਸਵਰਸ੍ਰੇਸ਼ਠ ਗੋਲ ਚੁਣਿਆ ਗਿਆ। ਤਦ ਸਿ ਗੋਲ ਨੇ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮੇਰਾਡੋਨਾ ਦੇ 1986 ਵਿਸ਼ਵ ਵਿਚ ਇੰਗਲੈਂਡ ਖਿਲਾਫ ਕੀਤੇ ਗਏ ਗੋਲ ਦੀ ਯਾਦ ਦਿਵਾਈ ਸੀ।

1. ਮੇਸੀ ਦੇ ਇਸ ਗੋਲ ਨੂੰ ਸਭ ਤੋਂ ਵੱਧ 45 ਫੀਸਦੀ ਵੋਟ ਮਿਲੇ। ਮੇਸੀ ਨੇ ਹਾਫ ਤੋਂ ਗੇਂਦ 'ਤੇ ਕਬਜਾ ਕੀਤਾ ਸੀ ਅਤੇ 4 ਡਿਫੈਂਡਰਾਂ ਤੋਂ ਬਚਦੇ ਹੋਏ ਗੋਲਪੋਸਟ ਤੱਕ ਗੇਂਦ ਪਹੁੰਚਾਈ।
2. ਬੈਸਟ ਗੋਲ ਵਿਚ ਦੂਜੇ ਨੰਬਰ 'ਤੇ ਮੇਸੀ ਦਾ ਐਟਲੈਟਿਕੋ ਮੈਡ੍ਰਿਡ ਖਿਲਾਫ ਗੋਲ ਰਿਹਾ। 2015 ਕੋਪਾ ਡੇਲ ਰੇ ਦੇ ਫਾਈਨਲ ਵਿਚ ਕੀਤੇ ਗਏ ਗੋਲ ਨੂੰ 28 ਫੀਸਦੀ ਵੋਟ ਮਿਲੇ।
3. ਤੀਜੇ ਨੰਬਰ 'ਤੇ ਉਸ ਦਾ ਰਿਆਲ ਮੈਡ੍ਰਿਡ ਖਿਲਾਫ ਲਾ ਲੀਗਾ ਵਿਚ ਕੀਤਾ ਗੋਲ ਰਿਹਾ। 2011 ਵਿਚ ਸੈਂਟੀਆਗੋ ਬਰਨਬੇਉ ਵਿਚ ਕੀਤੇ ਇਸ ਗੋਲ ਨੂੰ 16 ਫੀਸਦੀ ਵੋਟ ਮਿਲੇ।
4. ਬਾਰਸੀਲੋਨਾ ਦੇ ਸਰਜੀ ਰਾਬਰਟੋ ਦਾ 2017 ਵਿਚ ਪੀ. ਐੱਸ. ਜੀ ਖਿਲਾਫ ਚੈਂਪੀਅਨਸ ਲੀਗ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਕੀਤਾ ਗੋਲ ਚੌਥੇ ਨੰਬਰ 'ਤੇ ਰਿਹਾ।
5. ਬੈਸਟ ਗੋਲ ਦੀ ਰੇਸ ਵਿਚ 63 ਗੋਲ ਸੀ। ਇਸ ਵਿਚ 10 ਗੋਲ ਮੇਸੀ ਦੇ ਸੀ। ਬੈਸਟ ਗੋਲ ਚੁਣਨ ਲਈ 160 ਦੇਸ਼ਾਂ ਦੇ 5 ਲੱਖ ਪ੍ਰਸ਼ੰਸਕਾਂ ਨੇ ਵੋਟ ਕੀਤੇ। ਸਪੈਨਿਸ਼ ਕਲੱਬ ਬਾਰਸੀਲੋਨਾ ਵੱਲੋਂ ਪਹਿਲੀ ਵਾਰ ਇਹ ਐਵਾਰਡ ਦਿੱਤਾ ਗਿਆ।
6. ਮੇਸੀ ਦੇ ਨਾਂ ਇਕ ਕਲੱਬ ਵੱਲੋਂ ਸਭ ਤੋਂ ਵੱਧ ਹੈਟ੍ਰਿਕ ਕਰਨ ਦਾ ਰਿਕਾਰਡ ਹੈ। ਮੇਸੀ ਲਾ ਲੀਗਾ ਵਿਚ ਸਭ ਤੋਂ ਵੱਧ ਫ੍ਰੀ ਕਿਕ (39) ਅਤੇ ਪੈਨਲਟੀ (51) 'ਤੇ ਗੋਲ ਕਰਨ ਦਾ ਰਿਕਾਰਡ ਰਖਦੇ ਹਨ।
ਸੰਜੂ ਸੈਮਸਨ ਨੇ ਵਾਰਨਰ ਨੂੰ ਕਿਹਾ, ਤੁਸੀਂ ਮੇਰਾ ਦਿਨ ਬੇਕਾਰ ਕਰ ਦਿੱਤਾ
NEXT STORY