ਸ਼ਾਰਜਾਹ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਲਕਾਤਾ ਨਾਈਟ ਰਾਈਡਰਜ਼ 'ਤੇ ਇੱਥੇ ਮਿਲੀ 82 ਦੌੜਾਂ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਏ ਬੀ ਡਿਵੀਲੀਅਰਸ ਦੀ 33 ਗੇਂਦਾਂ 'ਚ 73 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦਿੱਤਾ। 'ਮੈਨ ਆਫ ਦਿ ਮੈਚ' ਡਿਵੀਲੀਅਰਸ ਨੇ ਇਸ ਪਾਰੀ ਦੇ ਦੌਰਾਨ 5 ਚੌਕੇ ਅਤੇ 6 ਛੱਕੇ ਲਗਾਏ। ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਬਹੁਤ ਮਜ਼ਬੂਤ ਟੀਮ ਦੇ ਵਿਰੁੱਧ ਸ਼ਾਨਦਾਰ ਜਿੱਤ ਹੈ। ਹੁਣ ਸਾਡੇ ਲਈ ਇਹ ਹਫਤਾ ਬਹੁਤ ਰੁੱਝਿਆ ਹੋਵੇਗਾ, ਇਸਦੀ ਸ਼ੁਰੂਆਤ ਵਧੀਆ ਤਰ੍ਹਾਂ ਕਰਨਾ ਅਹਿਮ ਸੀ। ਕ੍ਰਿਸ ਮੌਰਿਸ ਦੇ ਆਉਣ ਨਾਲ ਗੇਂਦਬਾਜ਼ੀ ਇਕਾਈ ਹੁਣ ਜ਼ਿਆਦਾ ਹਮਲਾਵਰ ਦਿਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੋਰ ਨਾਲ ਖੁਸ਼ ਸੀ। ਪਿੱਚ ਖੁਸ਼ਕ ਸੀ ਅਤੇ ਦਿਨ ਵਧੀਆ ਸੀ ਤਾਂ ਅਸੀਂ ਸੋਚਿਆ ਤੇਰਲ ਨਹੀਂ ਹੋਵੇਗੀ ਪਰ ਡਿਵੀਲੀਅਰਸ ਨੂੰ ਛੱਡ ਕੇ ਹਰ ਬੱਲੇਬਾਜ਼ ਨੂੰ ਪਿੱਚ 'ਤੇ ਪ੍ਰੇਸ਼ਾਨੀ ਹੋਈ।
ਕੋਹਲੀ ਨੇ ਕਿਹਾ ਕਿ ਟੀਮ 165 ਦੌੜਾਂ ਦੇ ਕਰੀਬ ਸਕੋਰ ਬਣਾਉਣ ਦੀ ਸੋਚ ਰਹੇ ਸੀ ਪਰ ਡਿਵੀਲੀਅਰਸ ਦੀ ਬੱਲੇਬਾਜ਼ੀ ਦੇ ਕਾਰਨ ਅਸੀਂ 195 ਦੌੜਾਂ ਦਾ ਟੀਚਾ ਦੇ ਸਕੇ। ਮੈਨੂੰ ਲੱਗਦਾ ਹੈ ਕਿ ਮੈਂ ਕੁੱਝ ਹੀ ਗੇਂਦਾਂ ਖੇਡੀਆਂ ਹਨ ਅਤੇ ਮੈਂ ਵੀ ਸ਼ਾਇਦ ਸਟ੍ਰਾਈਕ ਕਰਨਾ ਸ਼ੁਰੂ ਕਰ ਦੇਵਾਂਗਾ। ਉਨ੍ਹਾਂ ਨੇ ਕਿਹਾ ਪਰ ਉਹ ਆਇਆ ਅਤੇ ਤੀਜੀ ਗੇਂਦ ਨਾਲ ਹੀ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ਾਨਦਾਰ ਪਾਰੀ ਸੀ। ਮੈਂ ਖੁਸ਼ ਸੀ ਕਿ ਇੰਨੀ ਵਧੀਆ ਸਾਂਝੇਦਾਰੀ (ਅਜੇਤੂ 100) ਬਣਾ ਸਕੇ ਅਤੇ ਮੈਂ ਉਸਦੀ ਪਾਰੀ ਨੂੰ ਦੇਖਣ ਦੇ ਲਈ ਸਭ ਤੋਂ ਵਧੀਆ ਜਗ੍ਹਾ 'ਤੇ ਸੀ। ਡਿਵੀਲੀਅਰਸ ਨੇ ਕਿਹਾ- ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਮੈਂ ਸਿਰਫ ਇਹੀ ਕਹਿ ਸਕਦਾ ਹਾਂ ਕਿ ਮੈਂ ਪਿਛਲਾਂ ਮੈਚ ਜ਼ੀਰੋ 'ਤੇ ਆਊਟ ਹੋ ਗਿਆ ਸੀ, ਉਹ ਬਹੁਤ ਖਰਾਬ ਅਹਿਸਾਸ ਸੀ। ਮੈਂ ਯੋਗਦਾਨ ਕਰਕੇ ਖੁਸ਼ ਹਾਂ। ਇਮਾਨਦਾਰੀ ਨਾਲ ਕਿਹਾ ਤਾਂ ਮੈਂ ਵੀ ਖੁਦ ਤੋਂ ਹੈਰਾਨ ਸੀ। ਅਸੀਂ 140-150 ਵੱਲ ਵੱਧ ਰਹੇ ਸੀ ਅਤੇ ਮੈਨੂੰ ਲੱਗਦਾ 160-165 ਤੱਕ ਦੀ ਕੋਸ਼ਿਸ਼ ਕਰ ਸਕਦਾ ਹਾਂ ਪਰ 195 ਦੌੜਾਂ 'ਤੇ ਪਹੁੰਚ ਕੇ ਹੈਰਾਨੀ ਹੋਈ।
ਫ੍ਰੈਂਚ ਓਪਨ 'ਚ ਖਰਾਬ ਪ੍ਰਦਰਸ਼ਨ ਨਾਲ ਭਾਰਤੀਆਂ ਦੀ ਰੈਂਕਿੰਗ 'ਚ ਆਈ ਗਿਰਾਵਟ
NEXT STORY