ਨਵੀਂ ਦਿੱਲੀ— ਸ਼੍ਰੀਲੰਕਾ ਨੂੰ ਇੰਦੌਰ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ 7 ਵਿਕਟਾਂ ਨਾਲ ਹਰਾ ਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਖੁਸ਼ ਦਿਖੇ। ਉਨ੍ਹਾ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਅਸੀਂ ਇਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੂਰੀ ਪਾਵਰ ਦੇ ਨਾਲ ਖੇਡ 'ਚ ਰਹੇ। ਇਹ ਟੀਮ ਦੇ ਲਈ ਬਹੁਤ ਵਧੀਆ ਸੰਕੇਤ ਹੈ। ਨਾਲ ਹੀ ਰੂਟੀਨ ਤੋੜ ਕੇ ਤਿੰਨ ਨੰਬਰ 'ਤੇ ਸ਼੍ਰੇਅਸ ਅਈਅਰ ਨੂੰ ਭੇਜਣ 'ਤੇ ਕੋਹਲੀ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦਾ ਹਾਂ। ਹੁਣ ਮੈਂ ਤਿੰਨ ਤੇ ਚਾਰ 'ਤੇ ਖੇਡਣਾ ਚਾਹੁੰਦਾ ਹਾਂ।

ਕੋਹਲੀ ਨੇ ਨਵਦੀਪ ਦੀ ਤੇਜ਼ ਗੇਂਦਬਾਜ਼ੀ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਵਨ ਡੇ ਸਰਕਿਟ 'ਚ ਵੀ ਅੱਗੇ ਆ ਰਹੇ ਹਨ। ਉਸਦਾ ਆਤਮਵਿਸ਼ਵਾਸ ਵੱਧ ਰਿਹਾ ਹੈ। ਤੁਸੀਂ ਅਸਲ 'ਚ ਉਸ ਨੂੰ ਅੱਗੇ ਵੱਧਦਾ ਦੇਖ ਸਕਦੇ ਹੋ। ਬੁਮਰਾਹ ਨੂੰ ਵੀ ਵਾਪਸ ਦੇਖਣਾ ਵਧੀਆ ਲੱਗਾ।

ਨਾਲ ਹੀ ਕੁਲਦੀਪ ਦੀ ਸ਼ਾਲਾਘਾ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਉਹ ਆਸਟਰੇਲੀਆ ਵਿਰੁੱਧ ਸੀਰੀਜ਼ ਦੇ ਲਈ ਉਸਦੇ ਕੋਲ ਹੈਰਾਨੀਜਨਕ ਪੈਕੇਜ਼ ਹੋਵੇਗਾ। ਕੁਲਦੀਪ ਤੇ ਵਾਸ਼ਿੰਗਟਨ ਦੋਵੇਂ ਵਧੀਆ ਗੇਂਦਬਾਜ਼ੀ ਕਰ ਰਹੇ ਹਨ। ਇਸ ਮੈਚ 'ਚ ਬਤੌਰ ਕਪਤਾਨ ਸਾਨੂੰ ਪੰਜ ਤੋਂ ਜ਼ਿਆਦਾ ਗੇਂਦਬਾਜ਼ਾਂ ਦੀ ਜ਼ਰੂਰਤ ਸੀ। ਇਕ ਗੇਂਦਬਾਜ਼ ਦੇ ਰੂਪ 'ਚ, ਇੱਥੇ ਕਿਸੇ ਨੂੰ ਗੇਂਦਬਾਜ਼ੀ ਕਰਨਾ ਪਸੰਦ ਨਹੀਂ ਹੈ।
ਭਾਰਤ 'ਏ' ਦੇ 2 ਅਭਿਆਸ ਮੈਚਾਂ ਤੋਂ ਬਾਹਰ ਹੋਏ ਪ੍ਰਿਥਵੀ
NEXT STORY