ਸਾਲਜਬਰਗ (ਆਸਟ੍ਰੀਆ)– ਭਾਰਤ ਦਾ ਵੀਰ ਅਹਿਲਾਵਤ ਦੂਜੇ ਦੌਰ ਵਿਚ ਦੋ ਅੰਡਰ 68 ਦਾ ਕਾਰਡ ਖੇਡਣ ਤੋਂ ਬਾਅਦ ਆਸਟ੍ਰੀਅਨ ਅਲਪਾਈਨ ਓਪਨ ਗੋਲਫ ਵਿਚ ਸਾਂਝੇ ਤੌਰ ’ਤੇ 11ਵੇਂ ਸਥਾਨ ’ਤੇ ਹੈ। ਅਹਿਲਾਵਤ ਨੇ ਪਾਰ 70 ਦੇ ਕੋਰਸ ’ਤੇ ਸ਼ੁਰੂਆਤੀ ਰਾਊਂਡ ਵਿਚ 67 ਦਾ ਕਾਰਡ ਖੇਡਿਆ ਸੀ। ਉਸਦਾ ਕੁੱਲ ਸਕੋਰ ਪੰਜ ਅੰਡਰ ਦਾ ਹੈ। ਉਹ ਅੰਕ ਸੂਚੀ ਵਿਚ ਕਾਬਜ਼ ਮਾਰਸਲ ਸ਼੍ਰਾਈਡਰ (63-66) ਤੋਂ ਛੇ ਸ਼ਾਟਾਂ ਪਿੱਛੇ ਹੈ।
ਟੂਰਨਾਮੈਂਟ ਵਿਚ ਹਿੱਸਾ ਲੈ ਰਹੇ ਇਕ ਹੋਰ ਭਾਰਤੀ ਸ਼ੁਭੰਕਰ ਸ਼ਰਮਾ ਨੇ ਦੂਜੇ ਦੌਰ ਵਿਚ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਦੇ ਹੋਏ ਇਕ ਅੰਡਰ ਦਾ ਕਾਰਡ ਖੇਡਿਆ ਪਰ ਇਹ ਕੱਟ ਵਿਚ ਪ੍ਰਵੇਸ਼ ਕਰਨ ਲਈ ਕਾਫੀ ਨਹੀਂ ਸੀ। ਅਹਿਲਾਵਤ ਨੇ ਤੀਜੇ, ਪੰਜਵੇਂ ਤੇ 9ਵੇਂ ਤੇ 18ਵੇਂ ਹੋਲ ਵਿਚ ਬਰਡੀ ਲਗਾਈ ਜਦਕਿ ਦੂਜੇ ਤੇ 15ਵੇਂ ਹੋਲ ਵਿਚ ਬੋਗੀ ਕਰ ਬੈਠਾ। ਸ਼ਰਮਾ ਨੂੰ ਸ਼ੁਰੂਆਤੀ ਦੌਰ ਵਿਚ ਤਿੰਨ ਓਵਰ 73 ਦਾ ਕਾਰਡ ਖੇਡਣਾ ਮਹਿੰਗਾ ਪਿਆ।
ਬੁਮਰਾਹ ਨੇ ਠੁਕਰਾਈ 'ਜੋਕਰ' ਵਾਲੀ ਸ਼ੈਲੀ, ਕੋਹਲੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY