ਨਵੀਂ ਦਿੱਲੀ (ਭਾਸ਼ਾ): ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਵੀਰਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕਰਕੇ ਆਉਣ ਵਾਲੇ ਸਮੇਂ ਵਿਚ ਭਾਰਤ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਬਾਰੇ ਵਿਚ ਦੱਸਿਆ। ਏ.ਆਈ.ਐੈੱਫ.ਐੈੱਫ. ਨੇ ਇਕ ਬਿਆਨ ਵਿਚ ਕਿਹਾ ਕਿ ਪਟੇਲ ਨੇ ਉਨ੍ਹਾਂ ਨੂੰ ਭਾਰਤ ਵਿਚ 2022 ਵਿਚ ਹੋਣ ਵਾਲੇ ਏ.ਐੈੱਫ.ਸੀ. ਮਹਿਲਾ ਏਸ਼ੀਆਈ ਕੱਪ ਅਤੇ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ 2022 ਦੇ ਬਾਰੇ ਵਿਚ ਦੱਸਿਆ।
ਮਹਿਲਾ ਏਸ਼ੀਆਈ ਕੱਪ ਮੁੰਬਈ, ਨਵੀਂ ਮੁੰਬਈ ਅਤੇ ਪੁਣੇ ਵਿਚ 20 ਜਨਵਰੀ ਨੂੰ ਖੇਡਿਆ ਜਾਣਾ ਹੈ, ਜਦੋਂਕਿ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ 11 ਅਕਤੂਬਰ 2022 ਤੋਂ ਸ਼ੁਰੂ ਹੋਵੇਗਾ। ਖੇਡ ਸਕੱਤਰ ਰਵੀ ਮਿੱਤਲ ਅਤੇ ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਇਸ ਮੌਕੇ ’ਤੇ ਮੌਜੂਦ ਸਨ। ਪਟੇਲ ਦੇ ਨਾਲ ਏ.ਆਈ.ਐੈੱਫ.ਐੈੱਫ. ਜਨਰਲ ਸਕੱਤਰ ਕੁਸ਼ਾਲ ਦਾਸ ਅਤੇ ਉਪ ਜਨਰਲ ਸਕੱਤਰ ਅਭਿਸ਼ੇਕ ਯਾਦਵ ਵੀ ਸਨ।
ਚਾਹਲ ਨੇ IPL ਤੋਂ ਪਹਿਲਾਂ ਕਿਹਾ, ਮੈਂ ਇੰਨਾ ਹੀ ਕਹਿ ਸਕਦਾ ਹਾਂ ਕਿ ਪਰਤ ਆਇਆ ਹੈ ਪੁਰਾਣਾ ‘ਯੁਜੀ’
NEXT STORY