ਨਵੀਂ ਦਿੱਲੀ- ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੇ ਮਲੇਸ਼ੀਆ ਖਿਲਾਫ 22 ਅਤੇ 25 ਮਾਰਚ ਨੂੰ ਕੁਆਲਾਲੰਪੁਰ ਵਿਚ ਹੋਣ ਵਾਲੇ ਦੋ ਦੋਸਤਾਨਾ ਮੈਚਾਂ ਤੋਂ ਪਹਿਲਾਂ ਅੰਡਰ-23 ਕੈਂਪ ਲਈ 26 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ। ਇਹ ਕੈਂਪ ਸ਼ੁੱਕਰਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋਵੇਗਾ ਅਤੇ 20 ਮਾਰਚ ਨੂੰ ਮਲੇਸ਼ੀਆ ਜਾਣ ਵਾਲੀ 23 ਮੈਂਬਰੀ ਟੀਮ ਦੀ ਚੋਣ ਇਸ ਵਿੱਚੋਂ ਕੀਤੀ ਜਾਵੇਗੀ।
ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਅਤੇ ਉੱਤਰ-ਪੂਰਬੀ ਯੂਨਾਈਟਿਡ ਐੱਫਸੀ ਦੇ ਸਹਾਇਕ ਕੋਚ ਨੌਸ਼ਾਦ ਮੂਸਾ ਨੂੰ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਨੋਏਲ ਵਿਲਸਨ ਸਹਾਇਕ ਕੋਚ ਅਤੇ ਦੀਪਾਂਕਰ ਚੌਧਰੀ ਗੋਲਕੀਪਿੰਗ ਕੋਚ ਹੋਣਗੇ।
ਭਾਰਤ ਦੇ ਅੰਡਰ 23 ਸੰਭਾਵਿਤ ਖਿਡਾਰੀ:
ਗੋਲਕੀਪਰ: ਅਰਸ਼ ਅਨਵਰ ਸ਼ੇਖ, ਪ੍ਰਭਸੁਖਨ ਸਿੰਘ ਗਿੱਲ, ਵਿਸ਼ਾਲ ਯਾਦਵ।
ਡਿਫੈਂਡਰ: ਵਿਕਾਸ ਯੂਨਮ, ਸੀ ਸਿਵਾਲਡੋ ਸਿੰਘ, ਹਾਰਮੀਪਮ ਰੂਈਵਾ, ਨਰਿੰਦਰ, ਰੌਬਿਨ ਯਾਦਵ, ਸੰਦੀਪ ਮੈਂਡੀ।
ਮਿਡਫੀਲਡਰ: ਅਭਿਸ਼ੇਕ ਸੂਰਿਆਵੰਸ਼ੀ, ਬ੍ਰਾਇਸਨ ਫਰਨਾਂਡਿਸ, ਮਾਰਕ ਜੋਥਮਪੁਈਆ, ਮੁਹੰਮਦ ਆਇਮਾਨ, ਪੀ ਸਨਾਥੋਈ ਮੀਤਾਈ, ਥੋਇਬਾ ਸਿੰਘ ਮੋਇਰੰਗਥਮ, ਬਿਪਿਨ ਮੋਹਨਨ।
ਫਾਰਵਰਡ: ਅਬਦੁਲ ਰਬੀਹ, ਗੁਰਕੀਰਤ ਸਿੰਘ, ਇਰਫਾਨ, ਇਸਹਾਕ ਵੀ, ਕੇ ਨਿੰਥੋਇੰਗਬੰਬਾ ਮੀਤਾਈ, ਮੁਹੰਮਦ ਸਨਨ, ਪਾਰਥਿਬ ਸੁੰਦਰ ਗੋਗੋਈ, ਸਮੀਰ ਮੁਰਮੂ, ਸ਼ਿਵਸ਼ਕਤੀ ਨਰਾਇਣਨ, ਵਿਸ਼ਨੂੰ ਪੀ ਵਲੱਪਿਲ।
ਮੁੱਖ ਕੋਚ: ਨੌਸ਼ਾਦ ਮੂਸਾ।
PCB ਨੇ ਸ਼ੇਨ ਵਾਟਸਨ ਦੀ ਮੰਨੀ ਮੰਗ, ਮੁੱਖ ਕੋਚ ਬਣਨ 'ਤੇ ਫੈਸਲਾ ਅਜੇ ਬਾਕੀ
NEXT STORY