ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਨੌਜਵਾਨ ਮਿਡਫੀਲਡਰ ਹਾਰਦਿਕ ਸਿੰਘ ਨੇ ਕਿਹਾ ਕਿ ਟੀਮ ਦਾ ਧਿਆਨ ਹੁਣ ਅਗਲੇ ਸਾਲ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨ ’ਤੇ ਲੱਗਾ ਹੈ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤ ਕੇ 41 ਸਾਲਾਂ ਤੋਂ ਹਾਕੀ ’ਚ ਤਮਗਾ ਜਿੱਤਣ ਦੇ ਇੰਤਜ਼ਾਰ ਨੂੰ ਖਤਮ ਕੀਤਾ ਸੀ। ਏਸ਼ੀਆਈ ਖੇਡਾਂ ਦਾ ਆਯੋਜਨ ਅਗਲੇ 10 ਤੋਂ 25 ਸਤੰਬਰ ਵਿਚਾਲੇ ਚੀਨ ਦੇ ਹਾਂਗਜੋ, ਝੇਜਿਯਾਂਗ ’ਚ ਕੀਤਾ ਜਾਵੇਗਾ। ਭਾਰਤੀ ਟੀਮ ਦੀ ਕੋਸ਼ਿਸ਼ ਇਸ ਮਹਾਦੀਪ ’ਚ ਟੂਰਨਾਮੈਂਟ ’ਚ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਹੋਵੇਗੀ।
ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ
ਹਾਰਦਿਕ ਨੇ ਕਿਹਾ ਕਿ ਅਸੀਂ ਪੈਰਿਸ ਓਲੰਪਿਕ ’ਚ ਸੋਨ ਤਮਗਾ ਜਿੱਤਣ ਦੇ ਆਪਣੇ ਅਭਿਆਨ ਦੀ ਸ਼ੁਰੂਆਤ ਕਰਨ ਲਈ ਬੇਤਾਬ ਹਾਂ। ਸਾਨੂੰ ਕਦਮ ਦਰ ਕਦਮ ਅੱਗੇ ਵਧਣਾ ਹੋਵੇਗਾ। ਸਾਡਾ ਪਹਿਲਾ ਕਦਮ ਏਸ਼ੀਆਈ ਖੇਡਾਂ 2022 ’ਚ ਸੋਨ ਤਮਗਾ ਜਿੱਤ ਕੇ ਓਲੰਪਿਕ ਖੇਡ 2024 ਲਈ ਸਿੱਧਾ ਕੁਆਲੀਫਾਈ ਕਰਨਾ ਹੋਵੇਗਾ। ਉਸ ਨੇ ਕਿਹਾ ਕਿ ਇਸ ਤੋਂ ਬਾਅਦ 2023 ’ਚ ਅਸੀਂ ਇਕ ਹੋਰ ਵੱਡੀ ਪ੍ਰਤੀਯੋਗਿਤਾ ਹਾਕੀ ਵਿਸ਼ਵ ਕੱਪ ’ਚ ਹਿੱਸਾ ਲੈਣਾ ਹੈ, ਜਿਸ ਦਾ ਆਯੋਜਨ ਓਡੀਸ਼ਾ ’ਚ ਕੀਤਾ ਜਾਵੇਗਾ। ਇਸ ਲਈ ਅੱਗੇ ਦਾ ਸਮਾਂ ਚੁਣੌਤੀਪੂਰਨ ਅਤੇ ਰੋਮਾਂਚਕ ਹੈ। ਅਸੀਂ ਇਸ ਦੇ ਲਈ ਤਿਆਰ ਹਾਂ।
ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਦਾ ਦੋਸ਼, ਭਾਰਤ ਤੋਂ ਭੇਜੀ ਗਈ ਸੀ ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਧਮਕੀ ਦੇਣ ਵਾਲੀ ਈ-ਮੇਲ
NEXT STORY