ਨਵੀਂ ਦਿੱਲੀ— ਸਰਬ ਭਾਰਤੀ ਟੈਨਿਸ ਸੰਘ ਨੇ ਰੋਹਨ ਬੋਪੰਨਾ ਨੂੰ ਫ੍ਰੈਂਚ ਓਪਨ 'ਚ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਡਬਲਜ਼ ਖਿਡਾਰੀ ਯਕੀਨੀ ਤੌਰ 'ਤੇ ਮੰਨੇ ਪ੍ਰਮੰਨੇ ਖੇਡ ਪੁਰਸਕਾਰ ਅਰਜੁਨ ਪੁਰਸਕਾਰ ਜਿੱਤਣ ਦੇ ਹੱਕਦਾਰ ਬਣ ਗਏ ਹਨ। ਬੋਪੰਨਾ ਨੇ ਪੈਰਿਸ 'ਚ ਚਲ ਰਹੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ 'ਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ।
ਟੂਰਨਾਮੈਂਟ 'ਚ ਉਨ੍ਹਾਂ ਕੈਨੇਡਾ ਦੀ ਗੈਬ੍ਰੀਏਲਾ ਡਾਬਰੋਵਸਕੀ ਦੇ ਨਾਲ ਮਿਲ ਕੇ ਇਹ ਖਿਤਾਬ ਜਿੱਤਿਆ ਹੈ ਜੋ 37 ਸਾਲਾ ਬੋਪੰਨਾ ਦੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਵੀ ਹੈ। ਸਰਬ ਭਾਰਤੀ ਟੈਨਿਸ ਸੰਘ ਨੇ ਭਾਰਤੀ ਚੋਟੀ ਦੇ ਪੁਰਸ਼ ਡਬਲਜ਼ ਖਿਡਾਰੀ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਦੇ ਲਈ ਵਧਾਈ ਦਿੱਤੀ ਹੈ। ਟੈਨਿਸ ਸੰਘ ਨੇ ਕਿਹਾ, ''ਸਰਬ ਭਾਰਤੀ ਟੈਨਿਸ ਸੰਘ ਬੋਪੰਨਾ ਨੂੰ ਗ੍ਰੈਂਡ ਸਲੈਮ ਜਿੱਤਣ ਵਾਲਾ ਚੌਥਾ ਭਾਰਤੀ ਬਣਨ 'ਤੇ ਵਧਾਈ ਦਿੰਦਾ ਹੈ। ਤੁਸੀਂ ਇਸ ਜਿੱਤ ਦੇ ਹੱਕਦਾਰ ਸੀ। ਅਸੀਂ ਤੁਹਾਨੂੰ ਭਵਿੱਖ ਦੇ ਲਈ ਵਧਾਈ ਦਿੰਦੇ ਹਾਂ।
ਭਾਰਤ ਤੋਂ ਹਾਰਨ ਦੇ ਬਾਅਦ ਪਾਕਿ ਦੇ ਇਸ ਗੇਂਦਬਾਜ਼ ਨੇ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ
NEXT STORY