ਆਈਜ਼ੋਲ— ਅੰਸੁਮਾਨਾਹ ਕ੍ਰੋਮਾਹ ਦੇ ਦੋ ਗੋਲ ਦੀ ਮਦਦ ਨਾਲ ਆਈਜ਼ੋਲ ਐੱਫ.ਸੀ. ਨੇ ਆਈ. ਲੀਗ ਫੁੱਟਬਾਲ ਮੈਚ 'ਚ ਇੱਥੇ ਸ਼ਿਲਾਂਗ ਲਾਜੋਂਗ 4-1 ਨਾਲ ਹਰਾਇਆ। ਇਸ ਹਾਰ ਨਾਲ ਸ਼ਿਲਾਂਗ ਲਾਜੋਂਗ ਆਈ-ਲੀਗ ਦੀ ਚੋਟੀ ਦੀ ਲੀਗ ਤੋਂ ਹੇਠਲੀ ਲੀਗ 'ਚ ਖਿਸਕ ਗਈ।
ਲਾਜੋਂਗ 11 ਟੀਮਾਂ ਦੇ ਸਕੋਰ ਬੋਰਡ 'ਚ 19 ਮੈਚਾਂ 'ਚੋਂ 11 ਅੰਕ ਦੇ ਨਾਲ ਹੇਠਲੇ ਸਥਾਨ 'ਤੇ ਹੈ। ਸ਼ਨੀਵਾਰ ਨੂੰ ਜੇਕਰ ਟੀਮ ਆਖਰੀ ਮੈਚ 'ਚ ਮੋਹਨ ਬਾਗਾਨ ਨੂੰ ਹਰਾ ਦੇਵੇਗੀ ਤਾਂ ਵੀ ਟੀਮ ਆਖਰੀ ਸਥਾਨ 'ਤੇ ਹੀ ਰਹੇਗੀ। ਆਈਜ਼ੋਲ ਐੱਫ.ਸੀ. 19 ਮੈਚਾਂ 'ਚ 21 ਅੰਕ ਦੇ ਨਾਲ ਅਠਵੇਂ ਸਥਾਨ 'ਤੇ ਹੈ। ਆਈਜ਼ੋਲ ਲਈ ਕ੍ਰੋਮਾਹ ਨੇ 40ਵੇਂ ਅਤੇ 83ਵੇਂ ਮਿੰਟ 'ਚ ਗੋਲ ਕੀਤੇ। ਟੀਮ ਲਈ ਮਾਪੁਈਆ (81 ਮਿੰਟ) ਅਤੇ ਇਸਾਕ (89 ਮਿੰਟ) ਨੇ ਵੀ ਗੋਲ ਦਾਗੇ। ਲਾਜੋਂਗ ਲਈ ਡੋਨਬੋਕਲਾਂਗ ਲਿੰਗਦੋਹ ਨੇ ਇੰਜੁਰੀ ਟਾਈਮ 'ਚ ਗੋਲ ਕੀਤਾ।
ਕੋਹਲੀ ਦੀ ਨੰਬਰ 1 ਰੈਂਕਿੰਗ ਲਈ ਖਤਰਾ ਬਣੇ ਵਿਲੀਅਮਸਨ
NEXT STORY