ਨਵੀਂ ਦਿੱਲੀ— ਆਈ. ਪੀ. ਐੱਲ. ਸਪਾਟ ਫਿਕਸਿੰਗ ’ਚ ਭਾਰਤ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਥ ਦੇ ਨਾਲ ਅਜੀਤ ਚੰਦੀਲਾ ਵੀ ਫਸੇ ਸਨ। ਉਦੋਂ ਬੀ. ਸੀ. ਸੀ. ਆਈ. ਨੇ ਇਨ੍ਹਾਂ ’ਤੇ ਬੈਨ ਲਗਾ ਦਿੱਤਾ ਸੀ। ਹੁਣ ਚੰਦੀਲਾ ਦੁਬਾਰਾ ਚਰਚਾ ’ਚ ਹਨ। ਉਨ੍ਹਾਂ ’ਤੇ ਠੱਗੀ ਦਾ ਕੇਸ ਦਰਜ ਹੋਇਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਪੀੜਤ ਦੇ ਬੇਟੇ ਦੀ ਚੋਣ ਫਰਵਰੀ 2019 ਤਕ ਅੰਡਰ-14 ਭਾਰਤੀ ਟੀਮ ’ਚ ਕਰਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਲਈ ਚੰਦੀਲਾ ’ਤੇ 7 ਲੱਖ ਰੁਪਏ ਲੈਣ ਦਾ ਦੋਸ਼ ਹੈ ਪਰ ਅਜਿਹਾ ਨਹੀਂ ਹੋਇਆ। ਜਦੋਂ ਚੰਦੀਲਾ ਤੋਂ ਪੈਸੇ ਵਾਪਸ ਮੰਗੇ ਗਏ ਤਾਂ ਉਨ੍ਹਾਂ ਨੇ ਚੈੱਕ ਦੇ ਦਿੱਤਾ ਜੋ ਕਿ ਬੈਂਕ ਬਾਊਂਸ ਹੋ ਗਿਆ। ਇਸੇ ਆਧਾਰ ’ਤੇ ਉਨ੍ਹਾਂ ’ਤੇ ਕੇਸ ਦਰਜ ਹੋ ਗਿਆ। ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ 2013 ਦੇ ਆਈ. ਪੀ. ਐੱਲ. ਸਪਾਟ ਫਿਕਸਿੰਗ ’ਚ ਚੰਦੀਲਾ ਦਾ ਵੀ ਨਾਂ ਸੀ। ਉਹ ਉਦੋਂ ਰਾਜਸਥਾਨ ਰਾਇਲਸ ਵੱਲੋਂ ਖੇਡਦੇ ਸਨ। ਦਿੱਲੀ ਪੁਲਸ ਨੇ ਉਨ੍ਹਾਂ ਨੂੰ ਮਈ 2013 ਨੂੰ ਸ਼੍ਰੀਸੰਥ ਅਤੇ ਅੰਕਿਤ ਚਵਹਾਣ ਦੇ ਨਾਲ ਫੜਿਆ ਸੀ। ਬਾਅਦ ’ਚ ਉਨ੍ਹਾਂ ’ਤੇ ਬੀ. ਸੀ. ਸੀ. ਆਈ. ਨੇ ਲਾਈਫ ਟਾਈਮ ਬੈਨ ਲਾ ਦਿੱਤਾ ਗਿਆ ਸੀ। ਇਸ ਮਾਮਲੇ ’ਚ ਸ਼੍ਰੀਸੰਥ ਸੁਪਰੀਮ ਕੋਰਟ ’ਤੇ ਚਲੇ ਗਏ ਸਨ। ਉਨ੍ਹਾਂ ਦੀ ਪਾਬੰਦੀ ਹੁਣ ਅਗਲੇ ਸਾਲ ਖਤਮ ਹੋਵੇਗੀ।
ਰੋਹਿਤ ਸ਼ਰਮਾ ਨੂੰ ਲੈ ਕੇ ਆਈ ਖੁਸ਼ੀ ਦੀ ਖਬਰ, ਚੀਫ ਸਿਲੈਕਟਰ ਨੇ ਦਿੱਤਾ ਵੱਡਾ ਬਿਆਨ
NEXT STORY