ਨਵੀਂ ਦਿੱਲੀ— ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਹਾਕੀ ਗੋਲਕੀਪਰ ਆਕਾਸ਼ ਚਿਕਤੇ ਨੂੰ ਸਾਲ ਦੇ ਸ਼ੁਰੂ 'ਚ ਪਾਬੰਦੀਸ਼ੁਦਾ ਪਦਾਰਥ ਦੇ ਟੈਸਟ 'ਚ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਆਕਾਸ਼ ਚਿਕਤੇ ਨੂੰ ਨਾਡਾ ਨੇ 27 ਮਾਰਚ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਸੀ ਅਤੇ ਅੱਠ ਅਕਤੂਬਰ ਨੂੰ ਅੰਤਿਮ ਸੁਣਵਾਈ ਦੇ ਬਾਅਦ ਡੋਪਿੰਗ ਰੋਕੂ ਅਨੁਸ਼ਾਸਨਾਤਮਕ ਪੈਨਲ ਨੇ ਉਨ੍ਹਾਂ 'ਤੇ ਘੱਟੋ-ਘੱਟੋ ਦੋ ਸਾਲ ਦੀ ਪਾਬੰਦੀ ਲਗਾਈ ਹੈ।

ਆਕਾਸ਼ ਚਿਕਤੇ ਨੂੰ ਟੂਰਨਾਮੈਂਟ ਦੇ ਬਾਹਰ ਕੀਤੇ ਗਏ ਟੈਸਟ 'ਚ ਪਾਬੰਦੀਸ਼ੁਦਾ ਐਨਾਬੋਲਿਕ ਸਟੇਰਾਇਡ ਨੋਰੈਂਡ੍ਰੋਸਟੇਰੋਨ ਦਾ ਪਾਜ਼ੀਟਿਵ ਪਾਇਆ ਗਿਆ ਹੈ। ਇਹ ਟੈਸਟ 27 ਫਰਵਰੀ ਨੂੰ ਬੈਂਗਲੁਰੂ 'ਚ ਸੀਨੀਅਰ ਹਾਕੀ ਟੀਮ ਦੇ ਕੈਂਪ ਦੇ ਦੌਰਾਨ ਲਿਆ ਗਿਆ ਸੀ। ਏਜੰਸੀ ਦੀ ਵੈੱਬਸਾਈਟ 'ਤੇ ਵੀਰਵਾਰ ਨੂੰ ਇਹ ਅੰਤਿਮ ਹੁਕਮ ਅਪਲੋਡ ਕੀਤਾ ਗਿਆ ਹੈ ਜਿਸ 'ਚ ਜ਼ਿਕਰ ਕੀਤਾ ਗਿਆ ਸੀ ਕਿ ਡੋਪ ਦੀ ਉਲੰਘਣਾ 'ਜਾਣਬੁੱਝ ਕੇ ਨਹੀਂ ਕੀਤੀ ਗਈ ਸੀ' ਕਿਉਂਕਿ ਉਨ੍ਹਾਂ ਨੇ ਖੱਬੇ ਪੈਰ 'ਚ ਸੱਟ ਦੇ ਲਈ ਦਵਾਈ ਲਈ ਸੀ।

ਚਿਕਤੇ ਤੋਂ ਇਲਾਵਾ ਹੋਰਨਾਂ ਖੇਡਾਂ ਦੇ 6 ਖਿਡਾਰੀਆਂ ਨੂੰ ਡੋਪਿੰਗ ਰੋਕੂ ਜ਼ਾਬਤੇ ਦੀ ਉਲੰਘਣਾ ਦੇ ਲਈ ਚਾਰ ਸਾਲ ਲਈ ਪਾਬੰਦੀ ਲਗਾਈ ਗਈ ਕਿਉਂਕਿ ਉਹ ਸਾਬਤ ਨਹੀਂ ਕਰ ਸਕੇ ਕਿ ਕਿ ਪਾਬੰਦੀਸ਼ੁਦਾ ਪਦਾਰਥ ਉਨ੍ਹਾਂ ਦੇ ਸਰੀਰ 'ਚ ਕਿਵੇਂ ਪਹੁੰਚਿਆ। ਰੈਸਲਰ ਅਮਿਤ, ਕਬੱਡੀ ਖਿਡਾਰੀ ਪ੍ਰਦੀਪ ਕੁਮਾਰ, ਵੇਟਲਿਫਟਰ ਨਾਰਾਇਣ ਸਿੰਘ, ਐਥਲੀਟ ਸੌਰਭ ਸਿੰਘ, ਬਲਜੀਤ ਕੌਰ ਅਤੇ ਸਿਮਰਜੀਤ ਕੌਰ ਇਹ 6 ਖਿਡਾਰੀ ਹਨ।
ਇਸ ਗੇਂਦਬਾਜ਼ ਲਈ ਵੈਸਟਇੰਡੀਜ਼ ਖਿਲਾਫ ਵਰਲਡ ਕੱਪ ਦੀ ਟਿਕਟ ਪੱਕੀ ਕਰਨ ਦਾ ਮੌਕਾ
NEXT STORY