ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ (15 ਅਗਸਤ) ਨੂੰ ਸ਼ਾਮ 7.29 'ਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਧੋਨੀ ਨੂੰ ਲੈ ਕੇ ਸਾਰੇ ਵਧਾਈਆਂ ਦੇ ਰਹੇ ਹਨ ਤੇ ਕ੍ਰਿਕਟ 'ਚ ਉਸ ਦੇ ਯੋਗਦਾਨ ਨੂੰ ਯਾਦ ਕਰ ਰਹੇ ਹਨ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਰਾਵਲਪਿੰਡੀ ਐਕਪ੍ਰੈੱਸ ਸ਼ੋਏਬ ਅਖਤਰ ਨੇ ਵੀ ਧੋਨੀ ਨੂੰ ਲੈ ਕੇ ਇਕ ਵੀਡੀਓ ਜਾਰੀ ਕਰ ਕਿਹਾ ਹੈ ਕਿ ਜਿਸ ਨੇ ਖੇਡ ਨੂੰ ਬਦਲ ਦਿੱਤਾ ਉਸ ਨੂੰ ਅਸੀਂ ਮਹਿੰਦਰ ਸਿੰਘ ਧੋਨੀ ਕਹਿੰਦੇ ਹਾਂ।
ਅਖਤਰ ਨੇ ਵੀਡੀਓ 'ਚ ਕਿਹਾ ਕਿ, ਇਕ ਜਮਾਨੇ ਦਾ ਨਾਮ, ਇਕ ਮੈਚ ਫਿਨਿਸ਼ਰ ਦਾ ਨਾਮ, ਇਕ ਨਰਮ ਇਨਸਾਨ, ਜੋ ਬਹੁਤ ਹੀ ਵਧੀਆ, ਨਿਹਾਇਤੀ ਨਫੀਜ਼ ਇਨਸਾਨ, ਮਹਿੰਦਰ ਸਿੰਘ ਧੋਨੀ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਨੇ ਸ਼ਾਨਦਾਰ ਦੌੜਾਂ ਬਣਾਈਆਂ ਹਨ ਤੇ ਭਾਰਤ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਿਹਤਰੀਨ ਕਪਤਾਨ ਹੋਣ ਦੇ ਨਾਲ-ਨਾਲ ਕਿ ਇਕ ਵਧੀਆ ਇਨਸਾਨ ਵੀ ਹਨ। ਜੋ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਿਆ ਹੈ। ਸਾਬਕਾ ਤੇਜ਼ ਗੇਂਦਬਾਜ਼ ਨੇ ਧੋਨੀ ਨੂੰ ਭਵਿੱਖ ਦੇ ਲਈ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੁਸੀਂ ਜਿਵੇਂ ਹੋ ਉਸ ਤਰ੍ਹਾਂ ਹੀ ਰਹਿਣਾ, ਬਦਲਣਾ ਨਹੀਂ।
ਜੋਨਿਫਰ ਬ੍ਰੈਡੀ ਨੇ ਕੋਕੋ ਗਾਫ ਨੂੰ ਹਰਾਇਆ, ਫਾਈਨਲ 'ਚ ਪਹੁੰਚੀ
NEXT STORY