ਕਰਾਚੀ : ਸ਼ੋਇਬ ਅਖਤਰ ਨੇ ਆਪਣੇ ਸਾਬਕਾ ਸਾਥੀ ਖਿਡਾਰੀ ਸ਼ਾਹਿਦ ਅਫਰੀਦੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਇਸ ਸਾਬਕਾ ਆਲਰਾਊਂਡਰ ਦੇ ਨਾਲ ਕੁਝ ਸੀਨੀਅਰ ਖਿਡਾਰੀਆਂ ਵੱਲੋਂ ਕੀਤੇ ਗਏ ਬੁਰੇ ਵਰਤਾਓ ਦੇ ਗਵਾਹ ਰਹੇ ਹਨ। ਅਫਰੀਦੀ ਨੇ ਆਪਣੀ ਸਵੈ ਜੀਵਨੀ 'ਗੇਮ ਚੇਂਜਰ' ਵਿਚ ਦਾਅਵਾ ਕੀਤਾ ਹੈ ਕਿ ਜਦੋਂ ਖੇਡਦੇ ਸੀ ਤੱਦ ਕੁਝ ਸੀਨੀਅਰ ਖਿਡਾਰੀਆਂ ਨੇ ਉਸ ਨਾਲ ਬੁਰਾ ਵਰਤਾਓ ਕੀਤਾ ਸੀ। ਇਸ ਸਬੰਧ ਵਿਚ ਉਸ ਨੇ ਸਾਬਕਾ ਕੋਚ ਜਾਵੇਦ ਮੀਆਂਦਾਦ ਦਾ ਉਦਾਹਰਣ ਦਿੱਤਾ ਜਿਸ ਨੇ ਉਸਦੇ ਮੁਤਾਬਕ ਉਸ ਨੂੰ 1999 ਵਿਚ ਭਾਰਤ ਖਿਲਾਫ ਚੇਨਈ ਟੈਸਟ ਮੈਚ ਤੋਂ ਪਹਿਲਾਂ ਨੈਟਸ 'ਤੇ ਬੱਲੇਬਾਜ਼ੀ ਨਹੀਂ ਕਰਨ ਦਿੱਤੀ।

ਅਖਤਰ ਨੇ ਟੀਵੀ ਪ੍ਰੋਗਰਾਮ ਦੌਰਾਨ ਕਿਹਾ, ''ਮੈਨੂੰ ਲਗਦਾ ਹੈ ਕਿ ਸ਼ਾਹਿਦ ਅਫਰੀਦੀ ਦੇ ਨਾਲ ਸੀਨੀਅਰ ਖਿਡਾਰੀਆਂ ਵੱਲੋਂ ਕੀਤੇ ਗਏ ਬੁਰੇ ਵਰਤਾਓ ਦੇ ਬਾਰੇ ਉਸ ਨੇ ਘੱਟ ਲਿਖਿਆ ਹੈ। ਮੈਂ ਇਨ੍ਹਾਂ ਵਿਚੋਂ ਕੁਝ ਘਟਨਾਵਾਂ ਆਪਣੀਆਂ ਅੱਖੀ ਦੇਖੀਆਂ ਹਨ ਅਤੇ ਅਫਰੀਦੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਉਸਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ 10 ਖਿਡਾਰੀਆਂ ਨੇ ਬਾਅਦ ਵਿਚ ਉਸ ਤੋਂ ਮੁਆਫੀ ਮੰਗੀ ਸੀ।
ਯੁਆਨ ਨੂੰ ਹਰਾ ਅੰਕਿਤਾ ਲੁਆਨ ਓਪਨ ਦੇ ਕੁਆਰਟਰ ਫਾਈਨਲ 'ਚ
NEXT STORY