ਨੈਸ਼ਨਲ ਡੈਸਕ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁੱਛਲ ਦੇ ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਇਕ ਹੋਰ ਨਵੀਂ ਅਫਵਾਹ ਉਡ ਰਹੀ ਹੈ ਜਿਸ 'ਚ ਪਲਾਸ਼ ਮੁੱਛਲ ਦੀ ਮਾਂ ਅਮਿਤਾ ਮੁੱਛਲ ਨੇ ਇਕ ਬਿਆਨ ਰਾਹੀਂ ਸ਼ਪੱਸ਼ਟ ਕੀਤਾ ਕਿ ਵਿਆਹ ਦੀ ਤਾਰੀਕ 23 ਨਵੰਬਰ ਤੈਅ ਸੀ , ਪ੍ਰੰਤੂ ਇਸੇ ਦੌਰਾਨ ਦੀਆਂ ਸਮ੍ਰਿਤੀ ਦੇ ਪਿਤਾ ਸ਼੍ਰੀਨਿਵਾਸ ਮੰਧਾਨਾ ਦੀ ਸਿਹਤ ਅਚਾਨਕ ਖਰਾਬ ਹੋ ਜਾਣ ਕਾਰਨ ਵਿਆਹ ਸਮਾਰੋਹ ਅੱਗੇ ਟਾਲਣਾ ਪਿਆ।
ਵਿਆਹ ਦੀ ਅਗਲੀ ਤਾਰੀਕ ਦਾ ਐਲਾਨ ਜਲਦ ਹੀ
ਅਮਿਤਾ ਅਨੁਸਾਰ ਪਲਾਸ਼ ਦੇ ਸਮ੍ਰਿਤੀ ਦੇ ਪਿਤਾ ਨਾਲ ਕਾਫੀ ਨਜ਼ਦੀਕੀ ਸੰਬੰਧ ਹਨ। ਅਮਿਤਾ ਨੇ ਦੱਸਿਆ ਕਿ ਸਮ੍ਰਿਤੀ ਦੇ ਪਿਤਾ ਦੀ ਸਿਹਤ ਠੀਕ ਹੋਣ ਤੋਂ ਬਾਅਦ ਵਿਆਹ ਦੀ ਅਗਲੀ ਤਾਰੀਕ ਤੈਅ ਕੀਤੀ ਜਾਵੇਗੀ। ਅਮਿਤਾ ਨੇ ਇਹ ਵੀ ਦੱਸਿਆ ਕਿ ਤਣਾਅ 'ਚ ਰਹਿਣ ਕਾਰਨ ਪਲਾਸ਼ ਦੀ ਤਬੀਅਤ ਵੀ ਅਚਾਨਕ ਵਿਗੜ ਗਈ ਜਿਸ ਕਾਰਨ ਉਸਨੂੰ ਚਾਰ ਘੰਟੇ ਲਈ ਹਸਪਤਾਲ ਦਾਖਿਲ ਕਰਵਾਉਣਾ ਪਿਆ।
ਸ਼ੋਸ਼ਲ ਮੀਡੀਆ 'ਤੇ ਅਫਵਾਹਾਂ
ਵਿਆਹ ਸਮਾਰੋਹ ਦੀ ਤਾਰੀਕ ਨਿਕਲਣ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਅਫਵਾਹਾਂ ਦਾ ਦੌਰ ਸ਼ੁਰੂ ਹੋ ਗਿਆ ਜਿਸ 'ਚ ਕਈ ਤਰ੍ਹਾਂ ਦੀ ਚੈਟ ਅਤੇ ਦਾਅਵੇ ਸਾਹਮਣੇ ਆਏ ਕਿ ਪਲਾਸ਼ ਨੇ ਸਮ੍ਰਿਤੀ ਨੂੰ ਧੋਖਾ ਦਿੱਤਾ ਹੈ ਪ੍ਰੰਤੂ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਪਰ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸਮ੍ਰਿਤੀ ਦੇ ਪਿਤਾ ਹੁਣ ਹਸਪਤਾਲ ਤੋਂ ਡਿਸਚਾਰਜ ਹੋ ਗਏ ਹਨ ਅਤੇ ਹਾਲਾਤ ਪਹਿਲਾਂ ਨਾਲੋਂ ਕਾਫੀ ਬੇਹਤਰ ਹਨ।
ਆਯੁਸ਼ਮਾਨ ਖੁਰਾਨਾ ਨੇ ਫੁੱਟਬਾਲ Legend ਡੈਵਿਡ ਬੈਕਹਮ ਦਾ ਦੇਸ਼ 'ਚ ਕੀਤਾ ਸਵਾਗਤ
NEXT STORY