ਚੇਂਗਡੂ (ਚੀਨ)- ਭਾਰਤ ਦੇ ਚੋਟੀ ਦੇ ਪੁਰਸ਼ ਸਿੰਗਲਜ਼ ਟੈਨਿਸ ਖਿਡਾਰੀ ਸੁਮਿਤ ਨਾਗਲ ਵੀਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਚੀਨ ਦੇ ਯੁਨਚਾਓਕੇਤੇ ਬੂ ਤੋਂ ਸਿੱਧੇ ਸੈੱਟਾਂ ਵਿੱਚ ਹਾਰਨ ਤੋਂ ਬਾਅਦ ਆਸਟ੍ਰੇਲੀਅਨ ਓਪਨ ਏਸ਼ੀਆ-ਪੈਸੀਫਿਕ ਵਾਈਲਡ ਕਾਰਡ ਪਲੇਆਫ ਟੂਰਨਾਮੈਂਟ ਤੋਂ ਬਾਹਰ ਹੋ ਗਏ। ਟੂਰਨਾਮੈਂਟ ਵਿੱਚ ਛੇਵਾਂ ਦਰਜਾ ਪ੍ਰਾਪਤ ਨਾਗਲ ਆਪਣੇ ਚੋਟੀ ਦੇ ਦਰਜਾ ਪ੍ਰਾਪਤ ਚੀਨੀ ਵਿਰੋਧੀ ਤੋਂ 2-6, 2-6 ਨਾਲ ਹਾਰ ਗਿਆ।
24 ਤੋਂ 29 ਨਵੰਬਰ ਤੱਕ ਚੇਂਗਡੂ ਵਿੱਚ ਚੱਲਣ ਵਾਲੇ ਟੂਰਨਾਮੈਂਟ ਵਿੱਚ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਜੇਤੂਆਂ ਨੂੰ ਆਸਟ੍ਰੇਲੀਅਨ ਓਪਨ ਵਿੱਚ ਵਾਈਲਡ ਕਾਰਡ ਐਂਟਰੀ ਮਿਲੇਗੀ। ਵੀਜ਼ਾ ਮੁੱਦੇ ਕਾਰਨ ਨਾਗਲ ਦੀ ਟੂਰਨਾਮੈਂਟ ਵਿੱਚ ਭਾਗੀਦਾਰੀ ਇੱਕ ਵਾਰ ਅਨਿਸ਼ਚਿਤ ਸੀ, ਪਰ ਬਾਅਦ ਵਿੱਚ ਮਾਮਲਾ ਹੱਲ ਹੋ ਗਿਆ ਸੀ।
WPL 2026 Auction: ਪਿਤਾ ਕਰਦੇ ਸਨ ਕ੍ਰਿਕਟ ਦਾ ਵਿਰੋਧ, ਹੁਣ ਧੀ ਬਣੀ ਕਰੋੜਪਤੀ
NEXT STORY