ਸਪੋਰਟਸ ਡੈਸਕ– ਡਿਫੈਂਡਿੰਗ ਚੈਂਪੀਅਨ ਕਾਰਲੋਸ ਅਲਕਾਰਾਜ਼ ਨੇ 20ਵਾਂ ਦਰਜਾ ਪ੍ਰਾਪਤ ਟਾਮੀ ਪਾਲ ਨੂੰ ਸਿੱਧੇ ਸੈੱਟਾਂ ’ਚ 6-4, 6-3, 6-4 ਨਾਲ ਹਰਾ ਕੇ ਆਪਣੇ 5ਵੇਂ ਯੂ. ਐੱਸ. ਓਪਨ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ, ਜਦਕਿ ਚੋਟੀ ਦਰਜਾ ਪ੍ਰਾਪਤ ਆਰੀਆਨਾ ਸਬਾਲੇਂਕਾ ਨੇ ਅਮਰੀਕਾ ਦੀ ਟੇਲਰ ਟਾਊਨਸੈਂਡ ਨੂੰ 6-4, 6-3 ਨਾਲ ਹਰਾ ਕੇ ਲਗਾਤਾਰ 6ਵੇਂ ਸਾਲ ਆਖਰੀ-8 ’ਚ ਪ੍ਰਵੇਸ਼ ਕੀਤਾ।
ਸਬਾਲੇਂਕਾ ਤੇ ਟਾਊਨਸੈਂਡ ਨੇ ਪਹਿਲੇ 5 ਗੇਮ ’ਚ ਇਕ-ਦੂਜੇ ਦੀ ਸਰਵਿਸ ਤੋੜੀ। 2 ਵਾਰ ਦੀ ਯੂ. ਐੱਸ. ਓਪਨ ਚੈਂਪੀਅਨ ਸਬਾਲੇਂਕਾ 5-2 ਨਾਲ ਅੱਗੇ ਸੀ, ਜਿਸ ਤੋਂ ਬਾਅਦ ਟਾਊਨਸੈਂਡ ਨੇ 2 ਗੇਮ ਜਿੱਤੇ ਪਰ ਸਬਾਲੇਂਕਾ ਨੇ ਆਪਣੀ ਸਰਵਿਸ ’ਤੇ ਫੋਰਹੈਂਡ ਵਿਨਰ ਦੇ ਨਾਲ ਸੈੱਟ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ’ਚ ਟਾਊਨਸੈਂਡ ਨੇ ਪਹਿਲਾਂ ਸਰਵਿਸ ਤੋੜੀ ਤੇ 3-1 ਦੀ ਬੜ੍ਹਤ ਬਣਾਈ ਪਰ ਇਸ ਤੋਂ ਬਾਅਦ ਸਬਾਲੇਂਕਾ ਨੇ ਲਗਾਤਾਰ 5 ਗੇਮ ਜਿੱਤੇ।
ਸਬਾਲੇਂਕਾ, ਜਿਹੜੀ ਲਗਾਤਾਰ 99 ਹਫਤਿਆਂ ਤੱਕ ਨੰਬਰ-1 ਰੈਂਕਿੰਗ ’ਤੇ ਰਹੀ (ਜਿਹੜੀ ਹੁਣ ਤੱਕ ਦੀ 6ਵੀਂ ਸਭ ਤੋਂ ਲੰਬੀ ਮਿਆਦ ਹੈ), ਨੇ ਕਿਹਾ ਕਿ ਆਪਣੇ ਪੱਧਰ ਨੂੰ ਬਣਾਈ ਰੱਖਣ ਲਈ ਜਿੰਨਾ ਲੋਕ ਸੋਚਦੇ ਹਨ, ਉਸ ਤੋਂ ਕਿਤੇ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ।
AFG ਵਿਰੁੱਧ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ, ਧਾਕੜ ਆਲਰਾਊਂਡਰ ਨੇ ਹਾਸਲ ਕੀਤੀ ਫਿਟਨੈੱਸ
NEXT STORY