ਲੰਡਨ- ਸਲਾਮੀ ਬੱਲੇਬਾਜ਼ ਐਲੇਕਸ ਹੇਲਸ ਤਿੰਨ ਸਾਲ ਬਾਅਦ ਇੰਗਲੈਂਡ ਦੀ ਰਾਸ਼ਟਰੀ ਕ੍ਰਿਕਟ ਟੀਮ ਵਿਚ ਵਾਪਸੀ ਕਰ ਸਕਦੇ ਹਨ ਕਿਉਂਕਿ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨਵੇਂ ਨਿਯੁਕਤ ਪ੍ਰਬੰਧ ਨਿਦੇਸ਼ਕ ਰੌਬ ਨੂੰ ਲੱਗਦਾ ਹੈ ਕਿ ਇਸ ਬੱਲੇਬਾਜ਼ ਨੇ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਦੇ ਕਾਰਨ ਕਾਫੀ ਸਮੇਂ ਤੋਂ ਬਾਹਰ ਬਿਠਾ ਦਿੱਤਾ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਪਤਨੀ Anushka Sharma ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਤਸਵੀਰ, ਲਿਖੀ ਇਹ ਗੱਲ
ਹੇਲਸ ਨੂੰ 2019 ਵਿਚ ਇੰਗਲੈਂਡ ਦੀ ਵਨ ਡੇ ਵਿਸ਼ਵ ਕੱਪ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿਉਂਕਿ ਉਦੋ ਇਕ ਰਿਪੋਰਟ ਵਿਚ ਦੱਸਿਆ ਸੀ ਕਿ ਉਨ੍ਹਾਂ 'ਤੇ ਪਾਬੰਦੀਸ਼ੁਦਾ ਦਬਾਅ ਦੇ ਸੇਵਨ ਦੇ ਲਈ ਤਿੰਨ ਹਫਤੇ ਦੀ ਪਾਬੰਦੀ ਲਗਾਈ ਸੀ। ਇਸ 33 ਸਾਲਾ ਬੱਲੇਬਾਜ਼ ਨੇ ਇੰਗਲੈਂਡ ਵਲੋਂ 11 ਟੈਸਟ, 70 ਵਨ ਡੇ ਅਤੇ 60 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਹੇਲਸ ਇੰਗਲੈਂਡ ਦੇ ਲਈ ਆਖਰੀ ਵਾਰ 2019 ਵਿਚ ਖੇਡੇ ਸਨ।
ਇਹ ਖ਼ਬਰ ਪੜ੍ਹੋ-ਰਾਹੁਲ ਨੇ IPL 'ਚ ਪੂਰੇ ਕੀਤੇ 150 ਛੱਕੇ, ਇਸ ਮਾਮਲੇ 'ਚ ਵਾਰਨਰ ਤੇ ਡਿਵੀਲੀਅਰਸ ਨੂੰ ਛੱਡਿਆ ਪਿੱਛੇ
ਇਕ ਰਿਪੋਰਟ ਦੇ ਅਨੁਸਾਰ ਰੌਬ ਨੇ ਕਿਹਾ ਕਿ ਮੈਨੂੰ ਉਸ ਫੈਸਲੇ ਵਿਚ ਸ਼ਾਮਿਲ ਲੋਕਾਂ ਨਾਲ ਗੱਲ ਕਰਨੀ ਹੋਵੇਗੀ ਪਰ ਮੇਰੇ ਹਿਸਾਬ ਨਾਲ ਐਲੇਕਸ ਹੇਲਸ ਚੋਣ ਦੇ ਲਈ ਉਪਲੱਬਧ ਹੋਣਗੇ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਬਾਹਰ ਬਿਠਾ ਦਿੱਤਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਟੀਮ ਵਿਚ ਸ਼ਾਮਿਲ ਕਰ ਲਿਆ ਹੈ। ਇਹ ਅਲੱਗ ਤਰ੍ਹਾਂ ਦੀ ਬਹਿਸ ਹੈ। ਵਿਸ਼ਵ ਭਰ ਦੀ ਟੀ-20 ਲੀਗ ਖੇਡਣ ਵਾਲੇ ਹੇਲਸ ਨੇ ਬਾਓ ਬਬਲ ਦੀ ਧਕਾਨ ਦਾ ਹਵਾਲਾ ਦੇ ਕੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਨਾਂ ਵਾਪਿਸ ਲੈ ਲਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਾਲਡੇਜ ਨੂੰ ਹਰਾ ਕੇ ਸਟੀਵੇਂਸਨ ਨੇ WBC ਖਿਤਾਬ ਜਿੱਤਿਆ
NEXT STORY