ਨਵੀਂ ਦਿੱਲੀ- ਆਰ. ਸੀ. ਬੀ. ਨੇ ਆਪਣੇ ਸਾਥੀ ਗਲੇਨ ਮੈਕਸਵੈੱਲ ਦੇ ਵਿਆਹ ਦੀ ਰਿਸ਼ੈਪਸ਼ਨ ਵਿਚ ਡਾਂਸ ਕਰ ਚਰਚਾ ਵਿਚ ਆਏ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਹੁਮ ਪਤਨੀ ਦੇ ਜਨਮਦਿਨ 'ਤੇ ਵਿਸ਼ੇਸ਼ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਜਨਮਦਿਨ 'ਤੇ ਤਾਂ ਦੁਨੀਆ ਭਰ ਦੇ ਉਸਦੇ ਫੈਂਸ ਨੇ ਖੂਬ ਵਧਾਈਆਂ ਦੇ ਸੰਦੇਸ਼ ਦਿੱਤੇ ਪਰ ਇਨ੍ਹਾਂ ਵਿਚ ਉਸਦੇ ਪਤੀ ਵਿਰਾਟ ਦਾ ਸੰਦੇਸ਼ ਵੀ ਕੁਝ ਖਾਸ ਸੀ। ਵਿਰਾਟ ਨੇ ਇੰਸਟਾਗ੍ਰਾਮ 'ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿਚ ਉਹ ਅਨੁਸ਼ਕਾ ਦੇ ਨਾਲ ਖੜ੍ਹੇ ਦਿਖਦੇ ਹਨ ਤਾਂ ਦੂਜੀ ਵਿਚ ਇਹ ਜੋੜਾ ਗਰੁੱਪ ਵਿਚ ਖੜ੍ਹਾ ਮੁਸਕਰਾਉਂਦੇ ਹੋਏ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਵਿਰਾਟ ਕੋਹਲੀ ਨੇ ਅਨੁਸ਼ਕਾ ਦੇ ਨਾਲ ਸ਼ੇਅਰ ਕੀਤੀ ਗਈ ਤਸਵੀਰ ਦੇ ਨਾਲ ਲਿਖਿਆ ਹੈ- ਭਗਵਾਨ ਦਾ ਸ਼ੁੱਕਰ ਹੈ ਕਿ ਤੁਸੀਂ ਪੈਦਾ ਹੋਏ ਨਹੀਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਬਿਨਾਂ ਕੀ ਕਰਦਾ। ਤੁਸੀਂ ਅੰਦਰੋਂ ਬਹੁਤ ਸੁੰਦਰ ਹੋ। ਅਸੀਂ ਅੱਜ ਆਲੇ-ਦੁਆਲੇ ਦੇ ਸਭ ਤੋਂ ਪਿਆਰੇ ਲੋਕਾਂ ਦੇ ਨਾਲ ਇਕ ਸ਼ਾਨਦਾਰ ਦੁਪਹਿਰ ਬਤੀਤ ਕੀਤੀ। ਵਿਰਾਟ ਦੀ ਇਸ ਫੋਟੋ 'ਤੇ ਅਨੁਸ਼ਕਾ ਸ਼ਰਮਾ ਨੇ ਵੀ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ ਹੈ - ਤੁਸੀਂ ਮੇਰੇ ਸ਼ਬਦ ਅਤੇ ਮੇਰਾ ਦਿਲ ਦੋਵੇਂ ਹੀ ਚੋਰੀ ਕਰ ਲਏ ਹਨ।
ਇਹ ਖ਼ਬਰ ਪੜ੍ਹੋ- IPL 2022 : ਜਡੇਜਾ ਨੇ ਛੱਡੀ ਚੇਨਈ ਦੀ ਕਪਤਾਨੀ, ਧੋਨੀ ਸੰਭਾਲਣਗੇ ਕਮਾਨ
ਦੂਜੇ ਪਾਸੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਕੇਕ ਖਾਂਦੇ ਦੀ ਇਕ ਫੋਟੋ ਸ਼ੇਅਰ ਕੀਤੀ। ਨਾਲ ਹੀ ਲਿਖਿਆ- ਮੈਂ ਖੁਸ਼, ਜ਼ਿਆਦਾ ਪਿਆਰ, ਜ਼ਿਆਦਾ ਸਮਝ, ਖੁਦ ਨੂੰ ਘੱਟ ਗੰਭੀਰਤਾ ਨਾਲ ਲੈਣਾ, ਜ਼ਿਆਦਾ ਸੁਣਨਾ, ਘੱਟ ਵਿਚ ਖੁਸ਼ੀ ਲੱਭਣਾ, ਬਿਹਤਰ ਜਾਣ ਦੇ ਯੋਗ, ਖੁਦ ਨੂੰ ਅਤੇ ਦੂਜਿਆਂ ਅਤੇ ਹਾਲਾਤਾ ਨੂੰ ਜ਼ਿਆਦਾ ਸਵੀਕਾਰ ਕਰਨਾ, ਜ਼ਿਆਦਾ ਸੁੰਦਰ ਮਹਿਸੂਸ ਕਰਨਾ, ਭਾਵਨਾਵਾਂ ਨੂੰ ਜ਼ਿਆਦਾ ਆਸਾਨੀ ਨਾਲ ਵਿਅਕਤ ਕਰਨਾ, ਮੇਰੀ ਸ਼ਲਾਘਾ ਕਰਨਾ.... ਇਹ ਪੁਰਾਣਾ ਹੋ ਰਿਹਾ ਕਾਰੋਬਾਰ ਵਧੀਆ ਚੱਲ ਰਿਹਾ ਹੈ! ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਅਤੇ ਪਿਆਰ ਦੇ ਲਈ ਧੰਨਵਾਦ ਜੋ ਤੁਸੀਂ ਮੈਨੂੰ ਭੇਜਿਆ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਰਿਤੂਰਾਜ-ਕੋਨਵੇ ਦੇ ਅਰਧ ਸੈਂਕੜੇ, ਚੇਨਈ ਨੇ ਹੈਦਰਾਬਾਦ ਨੂੰ ਦਿੱਤਾ 203 ਦੌੜਾਂ ਦਾ ਟੀਚਾ
NEXT STORY