ਇੰਟਰਨੈਸ਼ਨਲ ਡੈਸਕ : ਪੈਰਿਸ ਓਲੰਪਿਕ 2024 ਨੂੰ ਲੈ ਕੇ ਇੱਕ ਮੁੱਦਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਟ੍ਰੈਂਡ ਕਰ ਰਿਹਾ ਹੈ। ਇਹ ਮਾਮਲਾ ਹੈ ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖਲੀਫਾ ਦਾ। ਉਹ ਇੱਕ ਟਰਾਂਸਜੈਂਡਰ ਹੈ, ਜੋ ਲਿੰਗ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕਿਆ ਅਤੇ 2023 ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਿਆ। ਪਰ ਇਸ ਵਾਰ ਪੈਰਿਸ ਓਲੰਪਿਕ 'ਚ ਲਿੰਗ-ਸਮਾਨਤਾ ਦਾ ਮੁੱਦਾ ਹੈ, ਇਸ ਲਈ ਉਸ ਨੂੰ ਐਂਟਰੀ ਮਿਲ ਗਈ।
ਹੁਣ ਇਹੀ ਖਲੀਫਾ ਪੈਰਿਸ ਓਲੰਪਿਕ ਦੇ ਮਹਿਲਾ ਮੁੱਕੇਬਾਜ਼ੀ ਮੁਕਾਬਲੇ 'ਚ ਉਤਰਿਆ ਹੈ। ਵੀਰਵਾਰ ਨੂੰ ਉਸ ਦਾ ਸਾਹਮਣਾ ਇਟਲੀ ਦੀ ਮੁੱਕੇਬਾਜ਼ ਐਂਜੇਲਾ ਕੈਰੀਨੀ ਨਾਲ ਹੋਇਆ। ਖਲੀਫਾ ਨੇ ਇਹ ਮੈਚ ਸਿਰਫ 46 ਸਕਿੰਟਾਂ ਵਿੱਚ ਜਿੱਤ ਲਿਆ। ਇਸ ਦਾ ਕਾਰਨ ਇਹ ਹੈ ਕਿ ਐਂਜੇਲਾ ਨੱਕ ਦੀ ਸੱਟ ਕਾਰਨ ਮੈਚ ਅੱਧ ਵਿਚਾਲੇ ਛੱਡ ਗਈ ਸੀ। ਹਾਲਾਂਕਿ ਬਾਅਦ 'ਚ ਉਸ ਨੇ ਕਿਹਾ ਕਿ ਉਹ ਮੈਚ ਨਹੀਂ ਹਾਰੀ ਸਗੋਂ ਆਪਣੇ ਆਪ ਨੂੰ ਜੇਤੂ ਸਮਝਦੀ ਸੀ।
ਐਲੋਨ ਮਸਕ ਨੇ ਵੀ ਐਂਜੇਲਾ ਦਾ ਕੀਤਾ ਸਮਰਥਨ
ਇਸ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ #IStandWithAngelaCarini ਟਰੈਂਡ ਕਰ ਰਹੀ ਹੈ। ਇਸ ਦਾ ਸਮਰਥਨ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਲਕ ਐਲੋਨ ਮਸਕ ਨੇ ਇਕ ਪੋਸਟ ਸਾਂਝੀ ਕੀਤੀ ਤੇ ਸਾਰਿਆਂ ਨੇ ਐਂਜੇਲਾ ਕੈਰੀਨੀ ਦਾ ਸਮਰਥਨ ਕੀਤਾ ਹੈ।
ਇੱਕ ਯੂਜ਼ਰ ਨੇ ਲਿਖਿਆ- ਪੁਰਸ਼ਾਂ ਨੂੰ ਮਹਿਲਾ ਖੇਡਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ #IStandWithAngelaCarini। ਇਸ ਦੇ ਜਵਾਬ ਵਿੱਚ ਮਸਕ ਨੇ ਲਿਖਿਆ- ਬਿਲਕੁੱਲ ਸਹੀ। ਇਸ ਦੌਰਾਨ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਔਰਤਾਂ ਦੀ ਗੇਮ 'ਚ ਮਰਦ ਦਾ ਕੀ ਫਾਇਦਾ ਹੈ।
ਐਂਜੇਲਾ ਨੇ 46ਵੇਂ ਸਕਿੰਟ 'ਚ ਮੈਚ ਛੱਡਿਆ
ਦਰਅਸਲ ਪੈਰਿਸ ਓਲੰਪਿਕ ਦੇ ਛੇਵੇਂ ਦਿਨ ਮਹਿਲਾ ਮੁੱਕੇਬਾਜ਼ੀ 'ਚ 66 ਕਿਲੋਗ੍ਰਾਮ ਭਾਰ ਵਰਗ ਦੇ ਪਹਿਲੇ ਦੌਰ 'ਚ ਖਲੀਫਾ ਦਾ ਸਾਹਮਣਾ ਐਂਜੇਲਾ ਨਾਲ ਹੋਇਆ। ਮੈਚ ਅਜੇ ਸ਼ੁਰੂ ਹੀ ਹੋਇਆ ਸੀ ਕਿ 46ਵੇਂ ਸਕਿੰਟ 'ਤੇ ਐਂਜੇਲਾ ਨੇ ਮੈਚ ਨੂੰ ਰੋਕ ਦਿੱਤਾ ਅਤੇ ਆਪਣੀ ਨੱਕ 'ਚ ਦਰਦ ਦੀ ਸ਼ਿਕਾਇਤ ਕਰਦੇ ਹੋਏ ਮੈਚ ਵਿਚਾਲੇ ਹੀ ਛੱਡ ਦਿੱਤਾ।
ਮੈਚ ਦੌਰਾਨ ਦੋ ਵਾਰ ਐਂਜੇਲਾ ਦਾ ਹੈੱਡਗੇਅਰ ਵੀ ਉਤਰ ਗਿਆ। ਮੈਚ ਤੋਂ ਬਾਅਦ ਐਂਜੇਲਾ ਰੋਣ ਵੀ ਲੱਗ ਪਈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ, ਮੈਚ ਖਤਮ ਹੋਣ ਤੋਂ ਬਾਅਦ ਐਂਜੇਲਾ ਨੇ ਖਲੀਫਾ ਨਾਲ ਹੱਥ ਵੀ ਨਹੀਂ ਮਿਲਾਇਆ। ਤੁਹਾਨੂੰ ਦੱਸ ਦੇਈਏ ਕਿ ਖਲੀਫਾ ਇੱਕ ਅਮੈਚਿਓਰ ਮੁੱਕੇਬਾਜ਼ ਹੈ।
ਪਿਛਲੇ ਸਾਲ ਖਲੀਫਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਦੇ ਮੈਚ ਵਿੱਚ ਪਹੁੰਚੀ ਸੀ, ਪਰ ਉਸਨੂੰ ਮੈਚ ਤੋਂ ਠੀਕ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਟੈਸਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦੇ ਟੈਸਟੋਸਟੇਰੋਨ ਦਾ ਪੱਧਰ ਵਧਿਆ ਹੋਇਆ ਸੀ। ਇਸ ਤੋਂ ਪਹਿਲਾਂ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ 2022 'ਚ ਖਲੀਫਾ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।
BCCI ਆਪਣੇ ਖਿਡਾਰੀਆਂ ਨੂੰ ਤੰਬਾਕੂ ਦੇ ਵਿਗਿਆਪਨ ਕਰਨ ਤੋਂ ਰੋਕੇ, DGHS ਨੇ ਕੀਤੀ ਹਦਾਇਤ
NEXT STORY