ਸਪੋਰਟਸ ਡੈਸਕ- ਭਾਰਤ ਦੇ ਲਕਸ਼ੈ ਸੇਨ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਮੰਗਲਵਾਰ ਨੂੰ ਇਥੇ ਆਲ ਇੰਗਲੈਂਡ ਬੈੱਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ’ਚ ਜਗ੍ਹਾ ਬਣਾਈ ਪਰ ਐੱਚ. ਐੱਸ. ਪ੍ਰਣਯ ਹਾਰ ਕੇ ਬਾਹਰ ਹੋ ਗਏ।
ਦੁਨੀਆ ਦੇ 15ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਚੀਨੀ ਤਾਈਪੇ ਦੇ ਦੁਨੀਆ ਦੇ 37ਵੇਂ ਨੰਬਰ ਦੇ ਖਿਡਾਰੀ ਸੂ ਲੀ ਯੈਂਗ ਨੂੰ ਇਸ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਦੌਰ ’ਚ 13-21, 21-17, 21-15 ਨਾਲ ਹਰਾਇਆ। ਅਲਮੋੜਾ ਦੇ 23 ਸਾਲਾ ਲਕਸ਼ੈ ਦੂਜੇ ਦੌਰ ’ਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਭਿੜਨਗੇ। ਲਕਸ਼ੈ ਨੇ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਦੌਰਾਨ ਕ੍ਰਿਸਟੀ ਨੂੰ ਹਰਾਇਆ ਸੀ।
ਆ ਜਾਓ ਖੇਡ ਹੀ ਲਵੋ... ਪਾਕਿਸਤਾਨ ਦੇ ਚੈਲੰਜ ਦਾ ਯੋਗਰਾਜ ਸਿੰਘ ਨੇ ਦਿੱਤਾ ਜਵਾਬ, ਮੁਕਾਬਲੇ ਦੀ ਜਗ੍ਹਾ ਵੀ ਕੀਤੀ ਤੈਅ
NEXT STORY