ਬਰਮਿੰਘਮ, (ਵਾਰਤਾ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੇ ਮੰਗਲਵਾਰ ਨੂੰ ਇਥੇ ਜਰਮਨੀ ਦੀ ਯਿਵੋਨੀ ਲੀ ਦੇ ਪਹਿਲੇ ਦੌਰ ਦੇ ਮੁਕਾਬਲੇ ਦੇ ਵਿਚਾਲਿਓਂ ਹਟਣ ’ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਜਗ੍ਹਾ ਬਣਾ ਲਈ। ਸਾਬਕਾ ਵਿਸ਼ਵ ਚੈਂਪੀਅਨ ਤੇ ਦੁਨੀਆ ਦੀ 11ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਪਹਿਲਾ ਸੈੱਟ 21-10 ਨਾਲ ਜਿੱਤਿਆ, ਜਿਸ ਤੋਂ ਬਾਅਦ ਦੁਨੀਆ ਦੀ 26ਵੇਂ ਨੰਬਰ ਦੀ ਖਿਡਾਰਨ ਲੀ ਨੇ ਮੁਕਾਬਲੇ ’ਚੋਂ ਹਟਣ ਦਾ ਫੈਸਲਾ ਕੀਤਾ।
ਹੈਦਰਾਬਾਦ ਦੀ 28 ਸਾਲਾ ਸਿੰਧੂ ਦਾ ਅਗਲਾ ਮੁਕਾਬਲਾ ਕੋਰੀਆ ਦੀ ਚੋਟੀ ਦਾ ਦਰਜਾ ਪ੍ਰਾਪਤ ਅਹਨ ਸੇ ਯੰਗ ਨਾਲ ਹੋਵੇਗਾ, ਜਿਸ ਦੇ ਖਿਲਾਫ ਉਹ ਹੁਣ ਤੱਕ ਸਾਰੇ ਛੇ ਮੈਚ ਹਾਰ ਚੁੱਕੀ ਹੈ। ਸਿੰਧੂ ਦੁਨੀਆ ਦੀ ਨੰਬਰ ਇਕ ਕੋਰੀਆਈ ਖਿਡਾਰਨ ਖਿਲਾਫ ਸਿਰਫ ਇਕ ਵਾਰ ਹੀ ਮੈਚ ਜਿੱਤ ਸਕੀ ਹੈ ਅਤੇ ਉਸ ਨੇ ਅਜਿਹਾ ਪਿਛਲੇ ਸਾਲ ਦੁਬਈ ਵਿਚ ਏਸ਼ੀਆਈ ਚੈਂਪੀਅਨਸ਼ਿਪ ਦੌਰਾਨ ਦੋਵਾਂ ਖਿਡਾਰੀਆਂ ਵਿਚਾਲੇ ਹੋਏ ਆਖਰੀ ਮੁਕਾਬਲੇ ਵਿਚ ਕੀਤਾ ਸੀ।
ਟੀ-20 ਵਰਲਡ ਕੱਪ ’ਚੋਂ ਬਾਹਰ ਹੋ ਸਕਦੇ ਨੇ ਵਿਰਾਟ ਕੋਹਲੀ! ਸਿਰਫ਼ IPL ਆਖਰੀ ਮੌਕਾ, ਜਾਣੋ ਵਜ੍ਹਾ
NEXT STORY